ਦੱਸ ਦਈਏ ਕਿ ਇਹ ਸਬਜ਼ੀ ਵੇਖਣ ਵਿੱਚ ਗੋਲ-ਮਟੋਲ ਤੇ ਦਿੱਖ ਵਿੱਚ ਸਪਾਇਸੀ ਹੁੰਦੀ ਹੈ।



ਇਸ ਦਾ ਆਕਾਰ ਲੀਚੀ ਨਾਲੋਂ ਥੋੜ੍ਹਾ ਵੱਡਾ ਹੁੰਦਾ ਹੈ ਪਰ ਇਸ 'ਤੇ ਕੰਢੇ ਨਿਕਲੇ ਹੁੰਦੇ ਹਨ। ਇਸ ਦਾ ਰੰਗ ਹਰਾ ਹੁੰਦਾ ਹੈ। ਇੱਕ ਤਰ੍ਹਾਂ ਨਾਲ ਇਹ ਕਰੇਲੇ ਵਰਗੀ ਲੱਗਦੀ ਹੈ।



ਇਸ ਸਬਜ਼ੀ ਨੂੰ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸ ਨੂੰ ਕਾਕੋਰਾ, ਕੰਟੋਲਾ, ਚਡੈਲ, ਮਿੱਠਾ ਕਰੇਲਾ, ਕਿਕੋੜਾ, ਕਾਂਟੀਲਾ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।



ਇਹ ਸਬਜ਼ੀ ਹੀ ਨਹੀਂ ਸਗੋਂ ਦਵਾਈ ਦਾ ਕੰਮ ਕਰਦੀ ਹੈ। ਜਾਣ ਕੇ ਹੈਰਾਨੀ ਹੋਏਗੀ ਕਿ ਕੰਟੋਲਾ ਮਾਸ ਨਾਲੋਂ ਜ਼ਿਆਦਾ ਤਾਕਤ ਦਿੰਦਾ ਹੈ।



ਸਿਹਤ ਮਾਹਿਰਾਂ ਮੁਤਾਬਕ ਬਹੁਤ ਸਾਰੀਆਂ ਬਿਮਾਰੀਆਂ ਦੇ ਇਲਾਜ ਵਿੱਚ ਕੰਟੋਲਾ ਰਾਮਬਾਣ ਸਾਬਤ ਹੁੰਦਾ ਹੈ। ਕੰਟੋਲਾ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ।



ਇੰਡੀਅਨ ਐਕਸਪ੍ਰੈਸ ਨੇ ਫੋਰਟਿਸ ਹਸਪਤਾਲ 'ਚ ਨਿਊਟ੍ਰੀਸ਼ਨਿਸਟ ਸੀਮਾ ਸਿੰਘ ਦੇ ਹਵਾਲੇ ਨਾਲ ਕਿਹਾ ਹੈ ਕਿ ਕੰਟੋਲਾ ਦਾ ਸੇਵਨ ਕਰਨ ਨਾਲ ਭਾਰ ਘੱਟ ਹੁੰਦਾ ਹੈ।



ਕੰਟੋਲਾ ਮਾਨਸੂਨ ਦੇ ਮੌਸਮ 'ਚ ਹੀ ਮਿਲਦਾ ਹੈ। ਇਸ ਲਈ ਇਹ ਮਾਨਸੂਨ ਵਿੱਚ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ। ਕੰਟੋਲਾ ਐਂਟੀ-ਐਲਰਜੀ ਹੈ। ਇਹ ਮੌਸਮੀ ਖਾਂਸੀ, ਜ਼ੁਕਾਮ, ਬਲਗਮ ਆਦਿ ਤੋਂ ਦੂਰ ਰੱਖਦਾ ਹੈ।



ਕੰਟੋਲਾ ਦੀ ਸਬਜ਼ੀ ਸ਼ੂਗਰ ਦੇ ਰੋਗੀਆਂ ਲਈ ਰਾਮਬਾਣ ਹੈ। ਕੋਈ ਵੀ ਸਬਜ਼ੀ ਜਿਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤੇ ਪਾਣੀ ਦੀ ਮਾਤਰਾ ਭਰਪੂਰ ਹੁੰਦੀ ਹੈ, ਉਹ ਸ਼ੂਗਰ ਦੀ ਖੁਰਾਕ ਵਜੋਂ ਬਹੁਤ ਫਾਇਦੇਮੰਦ ਹੁੰਦੀ ਹੈ। ਕੰਟੋਲਾ ਇਸ ਮਾਮਲੇ ਵਿੱਚ ਇੱਕ ਮਹੱਤਵਪੂਰਨ ਐਂਟੀ-ਡਾਇਬੀਟਿਕ ਸਬਜ਼ੀ ਹੈ।



ਕੰਟੋਲਾ 'ਚ ਕੈਰੋਟੋਨਾਈਡ, ਲਿਊਟੀਨ ਵਰਗੇ ਤੱਤ ਪਾਏ ਜਾਂਦੇ ਹਨ ਜੋ ਅੱਖਾਂ ਨਾਲ ਜੁੜੀਆਂ ਬੀਮਾਰੀਆਂ ਤੋਂ ਸਾਡੀ ਰੱਖਿਆ ਕਰਦੇ ਹਨ।



ਇੰਨਾ ਹੀ ਨਹੀਂ ਕੰਟੋਲਾ ਦੇ ਸੇਵਨ ਨਾਲ ਕੈਂਸਰ ਤੇ ਦਿਲ ਨਾਲ ਜੁੜੀਆਂ ਬੀਮਾਰੀਆਂ ਦਾ ਖਤਰਾ ਵੀ ਘੱਟ ਕੀਤਾ ਜਾ ਸਕਦਾ ਹੈ। ਇਸ ਵਿੱਚ ਵਿਟਾਮਿਨ ਸੀ ਤੇ ਕੁਦਰਤੀ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਵਿੱਚੋਂ ਫ੍ਰੀ ਰੈਡੀਕਲ ਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਦੇ ਹਨ। ਇਸ ਲਈ ਇਹ ਕੈਂਸਰ ਦੇ ਖਤਰੇ ਨੂੰ ਘੱਟ ਕਰਦਾ ਹੈ।