ਕਰਨ ਔਜਲਾ ਪੰਜਾਬੀ ਇੰਡਸਟਰੀ ਦੇ ਟੌਪ ਗਾਇਕਾਂ ਵਿੱਚੋਂ ਇੱਕ ਹੈ। ਕਰਨ ਦੇ ਅੰਦਰ ਜਿੰਨਾਂ ਟੈਲੇਂਟ ਹੈ, ਉਨ੍ਹਾਂ ਹੀ ਉਹ ਡਾਊਨ ਟੂ ਅਰਥ ਹੈ।



ਕਰਨ ਔਜਲਾ ਹਾਲ ਹੀ 'ਚ ਕਾਫੀ ਸੁਰਖੀਆਂ 'ਚ ਰਿਹਾ ਸੀ। ਦਰਅਸਲ, ਕਰਨ ਹਾਲ ਹੀ 'ਚ ਕੈਨੇਡਾ ਛੱਡ ਦੁਬਈ 'ਚ ਸ਼ਿਫਟ ਹੋਇਆ ਹੈ।



ਦੁਬਈ ਸ਼ਿਫਟ ਹੋਣ ਤੋਂ ਬਾਅਦ ਕਰਨ ਨੇ ਪਹਿਲੀ ਦੀਵਾਲੀ ਮਨਾਈ ਹੈ। ਇਹ ਵਿਆਹ ਤੋਂ ਬਾਅਦ ਵੀ ਕਰਨ ਦੀ ਪਹਿਲੀ ਦੀਵਾਲੀ ਹੈ।



ਜਿਸ ਨੂੰ ਕਰਨ ਨੇ ਬੇਹੱਦ ਖਾਸ ਤੇ ਸਾਦੇ ਢੰਗ ਨਾਲ ਮਨਾਇਆ ਹੈ।



ਕਰਨ ਔਜਲਾ ਨੇ ਦੀਵਾਲੀ ਦੁਬਈ 'ਚ ਬੇਹੱਦ ਸਾਦੇ ਢੰਗ ਨਾਲ ਸੈਲੀਬ੍ਰੇਟ ਕੀਤੀ।



ਉਸ ਨੇ ਆਮ ਲੋਕਾਂ ਨਾਲ ਇਸ ਖਾਸ ਤਿਓਹਾਰ ਨੂੰ ਮਨਾਇਆ। ਇਸ ਦੌਰਾਨ ਔਜਲਾ ਨਾਲ ਬੀ ਪਰਾਕ ਵੀ ਨਜ਼ਰ ਆਇਆ।



ਕਰਨ ਔਜਲਾ ਨੇ ਫੈਨਜ਼ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਸ ਦੀ ਵਧਾਈ ਤਾਂ ਦਿੱਤੀ ਹੀ ਤੇ ਨਾਲ ਹੀ ਉਸ ਨੇ ਫੈਨਜ਼ ਨੂੰ ਬੇਹੱਦ ਖਾਸ ਸੰਦੇਸ਼ ਵੀ ਦਿੱਤਾ।



ਔਜਲਾ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕਿਆਂ 'ਤੇ ਪੈਸੇ ਬਰਬਾਦ ਕਰਨ ਨਾਲੋਂ ਕਿਸੇ ਦੀ ਮਦਦ ਕਰਕੇ ਇਹ ਤਿਓਹਾਰ ਮਨਾਓ।



ਕਰਨ ਔਜਲਾ ਇਸ ਦਰਮਿਆਨ ਗਰੀਬ ਤੇ ਜ਼ਰੂਰਤਮੰਦਾਂ ਨੂੰ ਖਾਣਾ ਵੰਡਦਾ ਵੀ ਨਜ਼ਰ ਆਇਆ। ਕਰਨ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀਆਂ ਹਨ।



ਕਰਨ ਔਜਲਾ ਨੇ ਵੀਡੀਓਜ਼ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ ਸੀ। ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ, ਉਹ ਉਨ੍ਹਾਂ ਵੀਡੀਓਜ਼ ਤੋਂ ਲਏ ਗਏ ਸਕ੍ਰੀਨਸ਼ੌਟਸ ਹਨ।