ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਹ ਅਕਸਰ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਇਸ ਦੇ ਨਾਲ ਨਾਲ ਉਸ ਦੇ ਗਾਏ ਗਾਣੇ ਮਿਊਜ਼ਿਕ ਚਾਰਟਸ ਵਿੱਚ ਵੀ ਟੌਪ 'ਤੇ ਰਹਿੰਦੇ ਹਨ। ਇੰਨੀਂ ਦਿਨੀਂ ਕਰਨ ਔਜਲਾ ਦਾ ਨਵਾਂ ਗਾਣਾ 'ਐਡਮਾਇਰਿੰਗ ਯੂ' ਸੁਰਖੀਆਂ 'ਚ ਹੈ। ਹਾਲ ਹੀ 'ਚ ਕਰਨ ਔਜਲਾ ਇਸੇ ਗਾਣੇ ਕਰਕੇ ਐੱਪਲ ਮਿਊਜ਼ਿਕ ਦੇ ਕਵਰ 'ਤੇ ਫੀਚਰ ਹੋਇਆ ਸੀ। ਹੁਣ ਕੈਨੇਡਾ 'ਚ ਕਰਨ ਦੇ ਗਾਣੇ ਨੇ ਟੌਪ ਸਥਾਨ ਹਾਸਲ ਕੀਤਾ ਹੈ। ਯੂਟਿਊਬ ਮਿਊਜ਼ਿਕ ਕੈਨੇਡਾ 'ਚ ਕਰਨ ਔਜਲਾ ਦਾ 'ਐਡਮਾਇਰਿੰਗ ਯੂ' ਪਹਿਲੇ ਨੰਬਰ 'ਤੇ ਕਾਬਿਜ਼ ਹੈ। ਮਜ਼ੇ ਵਾਲੀ ਗੱਲ ਇਹ ਹੈ ਕਿ ਇਹ ਗਾਣਾ ਟੌਪ 100 'ਚੋਂ ਪਹਿਲੇ ਸਥਾਨ 'ਤੇ ਪਹੁੰਚਿਆ ਹੈ। ਇਸ ਲਿਸਟ 'ਚ ਕਰਨ ਔਜਲਾ ਨੇ ਕਈ ਦਿੱਗਜ ਹਾਲੀਵੁੱਡ ਗਾਇਕਾਂ ਨੂੰ ਪਿੱਛੇ ਛੱਡ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ। ਕਰਨ ਔਜਲਾ ਨੇ ਹਾਲ ਹੀ 'ਚ ਐੱਪਲ ਮਿਊਜ਼ਿਕ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਸੀ ਕਿ ਉਸ ਦਾ ਸੁਪਨਾ ਹੈ ਕਿ ਉਹ ਦੁਨੀਆ ਭਰ ਨੂੰ ਪੰਜਾਬੀ ਗਾਣੇ ਸੁਣਾਵੇ। ਇਸ ਗਾਣੇ ਦੇ ਹਿੱਟ ਹੋਣ ਨਾਲ ਗਾਇਕ ਦਾ ਇਹ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਹੈ। ਦੱਸ ਦਈਏ ਕਿ ਇਸ ਗਾਣੇ 'ਚ ਕਰਨ ਔਜਲਾ ਨੇ ਵਿਦੇਸ਼ੀ ਰੈਪਰ ਪਰੈਸਟਨ ਪਾਬਲੋ ਨਾਲ ਕੋਲੈਬ ਕੀਤਾ ਹੈ। ਇਸ ਗੀਤ ਨੂੰ ਕੁੱਝ ਹੀ ਹਫਤਿਆਂ 'ਚ 25 ਮਿਲੀਅਨ ਦੇ ਕਰੀਬ ਲੋਕ ਦੇਖ ਚੁੱਕੇ ਹਨ