ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਕਰਨ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਸਾਲ 2023 ਕਰਨ ਲਈ ਕਾਫੀ ਖਾਸ ਰਿਹਾ। ਪਿਛਲੇ ਸਾਲ ਕਰਨ ਔਜਲਾ ਵਿਆਹ ਦੇ ਬੰਧਨ 'ਚ ਬੱਝਿਆ ਸੀ। ਪਿਛਲੇ ਸਾਲ ਅਗਸਤ ਮਹੀਨੇ 'ਚ ਕਰਨ ਔਜਲਾ ਦੀ ਐਲਬਮ 'ਮੇਕਿੰਗ ਮੈਮੋਰੀਜ਼' ਰਿਲੀਜ਼ ਹੋਈ ਸੀ। ਇਹ ਕਰਨ ਦੀ ਹੁਣ ਤੱਕ ਦੀ ਬਲਾਕਬਸਟਰ ਐਲਬਮਾਂ ਵਿੱਚੋਂ ਇੱਕ ਹੈ। ਹੁਣ ਕਰਨ ਔਜਲਾ ਦੇ ਫੈਨਜ਼ ਲਈ ਇੱਕ ਹੋਰ ਵੱਡੀ ਅਪਡੇਟ ਲੈਕੇ ਆਏ ਹਾਂ। ਉਹ ਅਪਡੇਟ ਇਹ ਹੈ ਕਿ ਕਰਨ ਔਜਲਾ ਆਪਣੇ ਜਨਮਦਿਨ 'ਤੇ ਫੈਨਜ਼ ਨੂੰ ਖਾਸ ਸਰਪ੍ਰਾਈਜ਼ ਦੇਣ ਦੀ ਤਿਆਰੀ ਕਰ ਰਿਹਾ ਹੈ। ਇਹ ਸਰਪ੍ਰਾਈਜ਼ ਕੀ ਹੈ ਆਓ ਤੁਹਾਨੂੰ ਦੱਸਦੇ ਹਾਂ। ਦਰਅਸਲ, ਗਾਇਕ ਨੇ ਆਪਣੇ ਨਵੇਂ ਗਾਣੇ '100 ਮਿਲੀਅਨ' ਦਾ ਐਲਾਨ ਕਰ ਦਿੱਤਾ ਹੈ। ਇਹ ਸਾਲ 2024 'ਚ ਕਰਨ ਔਜਲਾ ਦਾ ਪਹਿਲਾ ਗਾਣਾ ਹੋਣ ਵਾਲਾ ਹੈ, ਜੋ ਉਸ ਦੇ ਜਨਮਦਿਨ 'ਤੇ ਯਾਨਿ 18 ਜਨਵਰੀ ਨੂੰ ਰਿਲੀਜ਼ ਹੋਵੇਗਾ। ਇਸ ਗਾਣੇ 'ਚ ਕਰਨ ਔਜਲਾ ਮਸ਼ਹੂਰ ਰੈਪਰ ਡਿਵਾਈਨ ਨਾਲ ਕੋਲੈਬ ਕਰਨ ਜਾ ਰਿਹਾ ਹੈ। ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੀ ਪਿਛਲੀ ਐਲਬਮ 'ਮੇਕਿੰਗ ਮੈਮੋਰੀਜ਼' ਬਹੁਤ ਵੱਡੀ ਹਿੱਟ ਰਹੀ ਹੈ। ਇਸ ਐਲਬਮ ਨੂੰ ਦੁਨੀਆ ਭਰ ਤੋਂ ਲੋਕਾਂ ਦਾ ਪਿਆਰ ਮਿਿਲਿਆ। ਖਾਸ ਕਰਕੇ ਇਸ ਐਲਬਮ ਦਾ ਗਾਣਾ 'ਸੌਫਟਲੀ' ਹਾਲੇ ਵੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਇਸ ਤੋਂ ਬਾਅਦ ਲੋਕ ਹੁਣ ਆਪਣੇ ਮਨਪਸੰਦ ਗਾਇਕ ਦੇ ਨਵੇਂ ਗੀਤ ਦੀ ਬੇਸਵਰੀ ਨਾਲ ਉਡੀਕ ਕਰ ਰਹੇ ਹਨ।