ਸ਼ਾਹਰੁਖ ਖਾਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਸਾਲ 2023 ਸ਼ਾਹਰੁਖ ਲਈ ਖੁਸ਼ਕਿਸਮਤ ਸਾਬਤ ਹੋਇਆ।



ਕਿਉਂਕਿ ਪਿਛਲੇ ਸਾਲ ਸ਼ਾਹਰੁਖ ਦੀਆਂ ਤਿੰਨ ਫਿਲਮਾਂ ਲਗਾਤਾਰ ਬਲਾਕਬਸਟਰ ਰਹੀਆਂ। ਪਰ ਫਿਲਹਾਲ ਸ਼ਾਹਰੁਖ ਨੂੰ ਲੈਕੇ ਬੁਰੀ ਖਬਰ ਸਾਹਮਣੇ ਆ ਰਹੀ ਹੈ।



ਸ਼ਾਹਰੁਖ ਖਾਨ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ।



ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹਾ ਖਪਤਕਾਰ ਕਮਿਸ਼ਨ ਨੇ ਅਦਾਕਾਰ ਸ਼ਾਹਰੁਖ ਖਾਨ ਨੂੰ ਨੋਟਿਸ ਜਾਰੀ ਕੀਤਾ ਹੈ।



ਮਾਮਲੇ ਦੀ ਅਗਲੀ ਸੁਣਵਾਈ 12 ਅਪ੍ਰੈਲ ਨੂੰ ਹੋਵੇਗੀ। ਫੁੱਟਬਾਲਰ ਲਿਓਨੇਲ ਮੇਸੀ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।



ਵਿਦਿਅਕ ਅਦਾਰੇ ਦੇ ਗੁੰਮਰਾਹਕੁੰਨ ਇਸ਼ਤਿਹਾਰ ਸਬੰਧੀ ਇਨ੍ਹਾਂ ਸੈਲੇਬਸ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।



ਗੁੰਮਰਾਹਕੁੰਨ ਵਿਗਿਆਪਨ ਮਾਮਲੇ 'ਚ ਅਭਿਨੇਤਾ ਸ਼ਾਹਰੁਖ ਖਾਨ ਆਪਣੇ ਪ੍ਰਤੀਨਿਧੀ ਵਕੀਲ ਰਾਹੀਂ ਮੁਜ਼ੱਫਰਪੁਰ ਜ਼ਿਲਾ ਖਪਤਕਾਰ ਫੋਰਮ ਸਾਹਮਣੇ ਪੇਸ਼ ਹੋਏ।



ਵਿਦਿਅਕ ਸੰਸਥਾ ਦੇ ਗੁੰਮਰਾਹਕੁੰਨ ਵਿਗਿਆਪਨ ਨੂੰ ਲੈ ਕੇ ਸ਼ਾਹਰੁਖ ਖਾਨ ਅਤੇ ਫੁੱਟਬਾਲਰ ਮੈਸੀ ਸਮੇਤ 7 ਲੋਕਾਂ ਖਿਲਾਫ ਜ਼ਿਲਾ ਖਪਤਕਾਰ ਫੋਰਮ (ਕਨਜ਼ਿਊਮਰ ਕੋਰਟ) 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ।



ਖਪਤਕਾਰ ਫੋਰਮ ਨੇ ਇਸ ਮਾਮਲੇ ਨੂੰ ਲੈ ਕੇ ਨੋਟਿਸ ਜਾਰੀ ਕੀਤਾ ਸੀ, ਜਿਸ 'ਚ ਸਾਰਿਆਂ ਨੂੰ 12 ਜਨਵਰੀ ਨੂੰ ਹਾਜ਼ਰ ਹੋਣਾ ਸੀ।



ਵਕੀਲ ਨੇ ਦੱਸਿਆ ਕਿ ਅੱਜ ਸ਼ਾਹਰੁਖ ਖਾਨ ਅਤੇ ਸੰਸਥਾ ਦੀ ਤਰਫੋਂ ਵਕੀਲ ਮੌਜੂਦ ਸਨ ਪਰ ਸ਼ਾਹਰੁਖ ਖਾਨ ਦੇ ਵਕੀਲ ਨੇ ਅਸਲ ਦਸਤਾਵੇਜ਼ ਪੇਸ਼ ਨਹੀਂ ਕੀਤੇ ਸਨ, ਉਹ ਸਿਰਫ ਜ਼ੀਰੋਕਸ ਕਾਪੀ ਲੈ ਕੇ ਆਏ ਸਨ।