ਬੀਤੀ ਸ਼ਾਮ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲਹੋਤਰਾ ਦੇ ਘਰ ਗ੍ਰੈਂਡ ਦੀਵਾਲੀ ਪਾਰਟੀ ਰੱਖੀ ਗਈ ਇਸ ਪਾਰਟੀ 'ਚ ਵਿੱਕੀ ਕੌਸ਼ਲ ਅਤੇ ਕੈਟਰੀਨਾ ਨੇ ਵੀ ਸ਼ਾਨਦਾਰ ਐਂਟਰੀ ਕੀਤੀ ਇੱਕ ਦੂਜੇ ਦਾ ਹੱਥ ਫੜ ਕੇ ਪਹੁੰਚੇ ਵਿੱਕੀ ਅਤੇ ਕੈਟਰੀਨਾ ਨੇ ਕੈਮਰੇ ਸਾਹਮਣੇ ਖੂਬ ਪੋਜ਼ ਦਿੱਤੇ ਦੀਵਾਲੀ ਪਾਰਟੀ ਲਈ ਪਹੁੰਚੇ ਵਿੱਕੀ ਕੈਟ ਨੇ ਇਸ ਮੌਕੇ ਲਈ ਰਵਾਇਤੀ ਪਹਿਰਾਵੇ ਦੀ ਚੋਣ ਕੀਤੀ ਕੈਟਰੀਨਾ ਗ੍ਰੀਨ ਕਲਰ ਦੀ ਸਾੜ੍ਹੀ ਤੇ ਵਿੱਕੀ ਆਊਟਫਿਟ 'ਚ ਕਾਫੀ ਸ਼ਾਨਦਾਰ ਲੱਗ ਰਹੇ ਸੀ ਕੈਟਰੀਨਾ ਨੇ ਆਪਣੇ ਲੁੱਕ ਨੂੰ ਖੁੱਲ੍ਹੇ ਵਾਲਾਂ ਤੇ ਕੰਨਾਂ 'ਚ ਵੱਡੇ ਇਰਰਿੰਗਸ ਨਾਲ ਪੂਰਾ ਕੀਤਾ ਇਸ ਦੇ ਨਾਲ ਹੀ ਕੈਟਰੀਨਾ ਨੇ ਮੱਥੇ 'ਤੇ ਬਿੰਦੀ ਲਗਾਈ ਹੋਈ ਸੀ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਦੋਵਾਂ ਦੀ ਮੁਸਕਰਾਹਟ ਨੂੰ ਦੇਖ ਕੇ ਲੋਕ ਕਹਿ ਰਹੇ ਹਨ ਕਿ ਇਹ ਪਰਫੈਕਟ ਕਪਲ ਹੈ ਇਸ ਤੋਂ ਪਹਿਲਾਂ ਕੈਟਰੀਨਾ ਨੇ ਲਾਲ ਜੋੜੇ 'ਚ ਰਮੇਸ਼ ਤੋਰਾਨੀ ਦੀ ਦੀਵਾਲੀ ਪਾਰਟੀ 'ਚ ਸ਼ਿਰਕਤ ਕੀਤੀ ਸੀ