ਅਰਪਿਤਾ ਅਤੇ ਆਯੂਸ਼ ਦੀ ਈਦ ਪਾਰਟੀ 'ਚ ਕੈਟਰੀਨਾ ਕੈਫ ਨੇ ਵੀ ਸ਼ਿਰਕਤ ਕੀਤੀ।



ਇਸ ਦੌਰਾਨ ਅਦਾਕਾਰਾ ਬਹੁਤ ਹੀ ਸੁੰਦਰ ਅਨਾਰਕਲੀ ਸੂਟ ਵਿੱਚ ਨਜ਼ਰ ਆਈ। ਇੱਕ ਮੈਚਿੰਗ ਜੁੱਤੀ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ, ਜਿਸ ਵਿੱਚ ਉਹ ਬਹੁਤ ਪਿਆਰੀ ਲੱਗ ਰਹੀ ਸੀ।



ਕੈਟਰੀਨਾ ਨੇ ਪ੍ਰਸ਼ੰਸਕਾਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਆਪਣੀ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ, 'ਈਦ ਮੁਬਾਰਕ'।



ਕੈਟਰੀਨਾ ਕੈਫ ਨੇ ਫੁੱਲ ਸਲੀਵਜ਼ ਮੈਕਸੀ ਲੈਂਥ ਅਨਾਰਕਲੀ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।



ਅਦਾਕਾਰਾ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਉਸ ਨੇ ਆਪਣੇ ਵਾਲ ਖੁੱਲ੍ਹੇ ਰੱਖੇ ਹੋਏ ਹਨ। ਉਸ ਨੇ ਆਪਣੇ ਹੱਥਾਂ 'ਚ ਰਿੰਗ ਅਤੇ ਚਾਂਦਬਲੀ ਈਅਰਰਿੰਗਸ ਨਾਲ ਆਪਣੇ ਲੁੱਕ ਪੂਰਾ ਕੀਤਾ ਹੈ।



ਇਸ ਤੋਂ ਇਲਾਵਾ ਉਹ ਅਕਸਰ ਹੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਵੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।



ਦੇਖੋ ਅਦਾਕਾਰਾ ਦੀ ਇੱਕ ਹੋਰ ਖ਼ੂਬਸੂਰਤ ਤਸਵੀਰ।



ਵਰਕ ਫਰੰਟ ਦੀ ਗੱਲ ਕਰੀਏ ਤਾਂ ਕੈਟਰੀਨਾ ਕੈਫ ਜਲਦ ਹੀ ਫਿਲਮ 'ਟਾਈਗਰ 3' 'ਚ ਨਜ਼ਰ ਆਵੇਗੀ, ਜਿਸ 'ਚ ਉਸ ਨੇ ਸਲਮਾਨ ਖਾਨ ਨਾਲ ਸਕ੍ਰੀਨ ਸ਼ੇਅਰ ਕੀਤੀ ਹੈ।



ਇਸ ਤੋਂ ਇਲਾਵਾ ਕੈਟਰੀਨਾ ਕੈਫ ਕੋਲ ਫਿਲਮ ਜੀ ਲੇ ਜ਼ਾਰਾ ਵੀ ਹੈ। ਸੋਸ਼ਲ ਮੀਡੀਆ ਉੱਤੇ ਕੈਟਰੀਨਾ ਕੈਫ ਦੀ ਚੰਗੀ ਫੈਨ ਫਾਲੋਵਿੰਗ ਹੈ।