ਦੀਵਾਲੀ ਤੋਂ ਪਹਿਲਾਂ ਹੀ ਕਈ ਸਿਤਾਰਿਆਂ ਦੇ ਘਰ ਪਾਰਟੀ ਸ਼ੁਰੂ ਹੋ ਚੁੱਕੀ ਹੈ।

ਬਾਲੀਵੁੱਡ ਨਿਰਮਾਤਾ ਰਮੇਸ਼ ਤੋਰਾਨੀ ਨੇ ਘਰ 'ਚ ਰੱਖੀ ਦੀਵਾਲੀ ਪਾਰਟੀ।

ਜਿਸ 'ਚ ਮਸ਼ਹੂਰ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ।


ਕੈਟਰੀਨਾ ਅਤੇ ਵਿੱਕੀ ਨੇ ਦੀਵਾਲੀ ਪਾਰਟੀ ਵਿੱਚ ਕੀਤੀ ਸ਼ਿਰਕਤ ।

ਇਸ ਦੌਰਾਨ ਦੋਵੇਂ ਟ੍ਰੈਡੀਸ਼ਨਲ ਲੁੱਕ 'ਚ ਨਜ਼ਰ ਆਏ।

ਕੈਟਰੀਨਾ ਅਤੇ ਵਿੱਕੀ ਦਾ ਵਿਆਹ ਪਿਛਲੇ ਸਾਲ ਰਾਜਸਥਾਨ 'ਚ ਹੋਇਆ ਸੀ।

ਜੋੜੇ ਨੇ ਆਪਣਾ ਪਹਿਲਾ ਕਰਵਾ ਚੌਥ ਵੀ ਮਨਾਇਆ ਸੀ।

ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ ਸੀ।

ਹੁਣ ਵਿੱਕੀ ਅਤੇ ਕੈਟਰੀਨਾ ਪਹਿਲੀ ਦੀਵਾਲੀ ਮਨਾਉਣ ਜਾ ਰਹੇ ਹਨ।

ਦੋਵਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ।