ਅਭਿਨੇਤਰੀ ਸ਼ਵੇਤਾ ਤਿਵਾਰੀ ਫਿਲਮਾਂ ਦੇ ਨਾਲ-ਨਾਲ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਸ਼ਵੇਤਾ ਤਿਵਾਰੀ ਦੀ ਕੋਈ ਵੀ ਫੋਟੋ ਤੇ ਵੀਡੀਓ ਆਉਂਦੀ ਹੀ ਵਾਇਰਲ ਹੋ ਜਾਂਦੀ ਹੈ ਤਾਜ਼ਾ ਤਸਵੀਰਾਂ 'ਚ ਉਸ ਦਾ ਸਿੰਪਲ ਲੁੱਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਹੈ ਸ਼ਵੇਤਾ ਤਿਵਾਰੀ ਨੇ ਨਵਰਾਤਰੀ ਦੇ ਮੌਕੇ 'ਤੇ ਆਪਣੀਆਂ ਸਧਾਰਨ ਤਸਵੀਰਾਂ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਸ਼ਵੇਤਾ ਨੂੰ ਖੁੱਲ੍ਹੇ ਵਾਲਾਂ, ਮੱਥੇ 'ਤੇ ਬਿੰਦੀ ਤੇ ਚਿੱਟੇ ਲੌਂਗ ਸੂਟ 'ਚ ਦੇਖਿਆ ਜਾ ਸਕਦਾ ਹੈ ਇਸ 'ਚ ਉਹ ਕਾਫੀ ਕਿਊਟ ਲੱਗ ਰਹੀ ਹੈ, ਲੋਕ ਉਸ ਦੇ ਰੇਸ਼ਮੀ ਵਾਲਾਂ ਨੂੰ ਦੇਖ ਕੇ ਦੰਗ ਰਹਿ ਗਏ ਹਨ ਅਦਾਕਾਰਾ ਦੀ ਖ਼ੂਬਸੂਰਤੀ ਵਿੱਚ ਉਸ ਦੀ ਕਾਲੀ ਬਿੰਦੀ ਅਤੇ ਮੁਸਕਰਾਹਟ ਦਿਲ ਚੁਰਾਉਣ ਵਾਲੀ ਹੈ ਸ਼ਵੇਤਾ ਦੀਆਂ ਫੋਟੋਆਂ ਨੂੰ ਸਿਰਫ ਅੱਧੇ ਘੰਟੇ ਵਿੱਚ 14 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ ਤਸਵੀਰਾਂ 'ਤੇ ਇੱਕ ਹੋਰ ਯੂਜ਼ਰ ਨੇ ਲਿਖਿਆ, 'ਅੱਜ ਵੀ ਮਾਂ ਬੇਟੀ ਤੋਂ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ' ਤੁਹਾਨੂੰ ਦੱਸ ਦੇਈਏ ਕਿ ਸ਼ਵੇਤਾ ਤਿਵਾਰੀ ਅਕਸਰ ਆਪਣੀ ਖੂਬਸੂਰਤੀ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ