ਜਦੋਂ ਤੋਂ ਕਵਿਜ਼ ਆਧਾਰਿਤ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 14' ਸ਼ੁਰੂ ਹੋਇਆ ਹੈ, ਹੋਸਟ ਅਮਿਤਾਭ ਬੱਚਨ ਨੇ ਆਪਣੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ ਹਨ।

ਇਹ ਇਕਲੌਤਾ ਪਲੇਟਫਾਰਮ ਹੈ ਜਿੱਥੇ ਬਿਗ ਬੀ ਆਪਣੀ ਜ਼ਿੰਦਗੀ ਦੇ ਪਹਿਲੂਆਂ ਨੂੰ ਸਿੱਧੇ ਪ੍ਰਸ਼ੰਸਕਾਂ ਨਾਲ ਸਾਂਝਾ ਕਰਦੇ ਹਨ।

'ਕੌਨ ਬਣੇਗਾ ਕਰੋੜਪਤੀ 14' ਦੇ ਹਾਲ ਹੀ ਦੇ ਐਪੀਸੋਡ ਵਿੱਚ, ਅਮਿਤਾਭ ਬੱਚਨ ਨੇ ਕੋਲਕਾਤਾ ਅਧਾਰਤ ਪ੍ਰਤੀਯੋਗੀ ਗਾਰਗੀ ਸੇਨ ਨਾਲ ਗੱਲਬਾਤ ਵਿੱਚ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕੀਤਾ

ਬਿੱਗ ਬੀ ਨੇ ਕਿਹਾ, ਜਦੋਂ ਉਹ ਕੋਲਕਾਤਾ 'ਚ ਕੰਮ ਕਰਦੇ ਸੀ ਤਾਂ ਪੁਚਕਾ (ਗੋਲ ਗੱਪਾ) ਖਾ ਕੇ ਗੁਜ਼ਾਰਾ ਕਰਦੇ ਸੀ।

ਬਿੱਗ ਬੀ ਨੇ ਕਿਹਾ, “ਇਸਦੇ ਸਾਹਮਣੇ ਇੱਕ ਗੇਟ ਹੁੰਦਾ ਸੀ, ਜਿੱਥੇ ਦੁਨੀਆ ਦਾ ਸਭ ਤੋਂ ਵਧੀਆ ਪੁਚਕਾ ਮਿਲਦਾ ਸੀ। ਸਾਡੇ ਵਰਗੇ ਲੋਕ ਜਿਨ੍ਹਾਂ ਦੀ ਤਨਖ਼ਾਹ 300-400 ਰੁਪਏ ਹੈ, ਜਦੋਂ ਅਸੀਂ ਉੱਥੇ ਕੰਮ ਕਰਦੇ ਸੀ ਤਾਂ ਖਾਣ-ਪੀਣ ਵਿੱਚ ਬਹੁਤ ਮੁਸ਼ਕਲ ਹੁੰਦੀ ਸੀ

ਉਦੋਂ ਮੈਂ ਪੁਚਕੇ ਪਾਣੀ 'ਤੇ ਗੁਜ਼ਾਰਾ ਕਰਦਾ ਸੀ, ਕਿਉਂਕਿ ਇਹ ਬਹੁਤ ਸਸਤਾ ਸੀ। ਇਹ 2 ਆਨੇ ਜਾਂ 4 ਆਨੇ ਲਈ ਉਪਲਬਧ ਸੀ। ਬਹੁਤ ਵਧੀਆ ਪੁਚਕਾ ਮਿਲਦਾ ਸੀ। ਪੇਟ ਭਰ ਕੇ ਖਾਂਦਾ ਸੀ।

ਮੁਕਾਬਲੇਬਾਜ਼ ਗਾਰਗੀ ਸੇਨ ਨੇ ਬਿੱਗ ਬੀ ਨੂੰ ਦੱਸਿਆ ਕਿ ਉਨ੍ਹਾਂ ਦੇ ਕਾਲਜ ਵਿੱਚ ਦੋ ਗਰੁੱਪ ਹੁੰਦੇ ਸਨ। ਪਹਿਲਾ ਗਰੁੱਪ ਅਮਿਤਾਭ ਬੱਚਨ ਦਾ ਵੱਡਾ ਫੈਨ ਸੀ ਤੇ ਦੂਜਾ ਵਿਨੋਦ ਖੰਨਾ ਦਾ

ਇਸ ਤੋਂ ਬਾਅਦ ਬਿੱਗ ਬੀ ਹੈਰਾਨ ਰਹਿ ਜਾਂਦੇ ਹਨ ਜਦੋਂ ਗਾਰਗੀ ਨੇ ਉਨ੍ਹਾਂ ਨੂੰ ਐਂਗਰੀ ਯੰਗ ਮੈਨ ਅਤੇ ਵਿਨੋਦ ਖੰਨਾ ਨੂੰ ਹੈਂਡਸਮ ਕਿਹਾ

ਦੱਸ ਦਈਏ ਕਿ ਪਹਿਲਾਂ ਵੀ ਅਮਿਤਾਭ ਬੱਚਨ ਨੇ ਆਪਣੇ ਸੰਘਰਸ਼ ਦੀ ਕਹਾਣੀ ਦੱਸੀ ਹੈ। ਜਦੋਂ ਬਿੱਗ ਬੀ ਇੰਡਸਟਰੀ ‘ਚ ਕੰਮ ਲੈਣ ਆਏ ਸੀ ਤਾਂ ਉਹ ਸੜਕਾਂ ‘ਤੇ ਸੌਂਦੇ ਹੁੰਦੇ ਸੀ

ਇਸ ਦੇ ਨਾਲ ਨਾਲ ਫਿਲਮ ਇੰਡਸਟਰੀ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਲੰਬੇ ਕੱਦ ਤੇ ਭਾਰੀ ਅਵਾਜ਼ ਕਰਕੇ ਰਿਜੈਕਟ ਕੀਤਾ ਸੀ। ਇਸ ਦੇ ਨਾਲ ਨਾਲ ਬਿੱਗ ਬੀ ਆਲ ਇੰਡੀਆ ਰੇਡੀਓ ਤੋਂ ਵੀ ਆਪਣੀ ਅਵਾਜ਼ ਕਰਕੇ ਰਿਜੈਕਟ ਹੋਏ ਸੀ