ਹਾਲ ਹੀ ਵਿੱਚ ਜਿੰਮ ਵਿੱਚ ਕਸਰਤ ਦੌਰਾਨ ਜਾਂ ਬਾਅਦ ਵਿੱਚ ਕਈ ਅਦਾਕਾਰਾਂ ਦੀ ਮੌਤ ਹੋ ਗਈ। ਰਾਜੂ ਸ਼੍ਰੀਵਾਸਤਵ, ਸਿਧਾਂਤ ਸੂਰਿਆਵੰਸ਼ੀ ਅਤੇ ਕਈ ਹੋਰਾਂ ਦੀ ਕਸਰਤ ਦੌਰਾਨ ਜਾਂ ਬਾਅਦ ਵਿੱਚ ਮੌਤ ਹੋ ਗਈ ਹੈ
ਜਿੰਮ 'ਚ ਵਰਕਆਊਟ ਦੌਰਾਨ ਜਾਂ ਬਾਅਦ 'ਚ ਹੋਣ ਵਾਲੀਆਂ ਮੌਤਾਂ ਚਿੰਤਾ ਵਧਾ ਰਹੀਆਂ ਹਨ। ਸਵਾਲ ਉੱਠ ਰਹੇ ਹਨ ਕਿ ਅਜਿਹਾ ਅਚਾਨਕ ਕਿਉਂ ਹੋ ਰਿਹਾ ਹੈ? ਇਸ ਦਾ ਜਵਾਬ ਬਾਲੀਵੁੱਡ ਦੇ ਬੇਹੱਦ ਫਿੱਟ ਐਕਟਰ ਸੁਨੀਲ ਸ਼ੈੱਟੀ ਨੇ ਦਿੱਤਾ ਹੈ।
ਦੱਸ ਦੇਈਏ ਕਿ ਸੁਨੀਲ ਸ਼ੈੱਟੀ ਬਾਲੀਵੁੱਡ ਦੇ ਪਹਿਲੇ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਨੇ ਸਹੀ ਤਰੀਕੇ ਨਾਲ ਪਰਫੈਕਟ ਬਾਡੀ ਬਣਾਈ ਹੈ। ਉਹ ਅਜੇ ਵੀ ਪੂਰੀ ਤਰ੍ਹਾਂ ਫਿੱਟ ਹਨ
ਇੰਟਰਵਿਊ ਦੌਰਾਨ ਅਦਾਕਾਰ ਨੇ ਇਸ ਬਾਰੇ ਵੀ ਗੱਲ ਕੀਤੀ ਕਿ ਲੋਕ ਵਰਕਆਊਟ ਦੌਰਾਨ ਜਾਂ ਬਾਅਦ 'ਚ ਆਪਣੀ ਜਾਨ ਕਿਉਂ ਗੁਆ ਰਹੇ ਹਨ।
ਰਿਪੋਰਟ ਦੇ ਅਨੁਸਾਰ, ਇਸ ਸਵਾਲ ਦੇ ਜਵਾਬ ਵਿੱਚ ਸੁਨੀਲ ਨੇ ਕਿਹਾ, ਸਾਰੀ ਪਰੋਬਲਮ ਸਪਲੀਮੈਂਟਾਂ ਦੀ ਹੈ ਅਤੇ ਜਲਦੀ ਬੌਡੀ ਬਣਾਉਣ ਦੇ ਚੱਕਰ ‘ਚ ਲੋਕ ਅੱਜ ਕੱਲ ਸਟੀਰਾਇਡ ਖਾਂਦੇ ਹਨ
ਇਸ ਦੇ ਨਾਲ ਦਿਲ ‘ਤੇ ਸਿੱਧਾ ਅਸਰ ਹੁੰਦਾ ਹੈ। ਦਿਲ ਕਮਜ਼ੋਰ ਹੋ ਜਾਂਦਾ ਹੈ। ਵਰਕਆਊਟ ਕਰਨਾ ਸਮੱਸਿਆ ਨਹੀਂ ਹੈ।
ਸਮੱਸਿਆ ਸਪਲੀਮੈਂਟਾਂ ਤੇ ਸਟੀਰਾਇਡ ‘ਚ ਹੈ। ਦਿਲ ਕਮਜ਼ੋਰ ਹੋਣ ਕਾਰਨ ਜ਼ਿਆਦਾ ਪਰੈਸ਼ਰ ਝੱਲ ਨਹੀਂ ਪਾਉਂਦਾ ਅਤੇ ਇਸ ਨਾਲ ਹਾਰਟ ਫੇਲ੍ਹ ਹੋ ਜਾਂਦਾ ਹੈ। ਇਹ ਹਾਰਟ ਫੇਲ੍ਹ ਹੈ, ਨਾ ਕਿ ਹਾਰਟ ਅਟੈਕ।
ਸੁਨੀਲ ਨੇ ਅੱਗੇ ਕਿਹਾ, ਪਰਫੈਕਟ ਬੌਡੀ ਬਣਾਉਣ ਲਈ ਲੋਕ ਸਪਲੀਮੈਂਟ ਲੈਂਦੇ ਹਨ, ਪਰ ਇਸ ਦੇ ਨਾਲ ਨਾਲ ਆਪਣਾ ਧਿਆਨ ਰੱਖਣਾ ਵੀ ਜ਼ਰੂਰੀ ਹੁੰਦਾ ਹੈ।
ਤੁਹਾਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਸੀਂ ਸਹੀ ਡਾਇਟ ਲਵੋ ਅਤੇ ਪੂਰੀ ਨੀਂਦ ਲੈਣਾ ਵੀ ਬੇਹੱਦ ਜ਼ਰੂਰੀ ਹੈ।
ਯਾਦ ਰੱਖੋ, ਸਹੀ ਖਾਣ ਦਾ ਮਤਲਬ ਡਾਈਟਿੰਗ ਨਹੀਂ ਹੈ। ਸਹੀ ਖਾਣ ਨਾਲ, ਮੇਰਾ ਮਤਲਬ ਹੈ ਪੋਸ਼ਣ। ਸਰੀਰ ਦਾ ਪੋਸ਼ਣ ਸਹੀ ਹੋਣਾ ਚਾਹੀਦਾ ਹੈ।