ਭਾਵੇਂ ਸੋਨੀ ਚੈਨਲ 'ਤੇ ਪ੍ਰਸਾਰਿਤ ਹੋਣ ਵਾਲਾ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ' ਕੁਇਜ਼ ਸ਼ੋਅ ਹੈ, ਪਰ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨਾਲ ਜੁੜੇ ਕਈ ਖੁਲਾਸੇ ਵੀ ਹੋ ਰਹੇ ਹਨ
ਬਿੱਗ ਬੀ ਨੇ ਆਪਣੀ ਜ਼ਿੰਦਗੀ ਨਾਲ ਜੁੜੀਆਂ ਕਈ ਮਜ਼ਾਕੀਆ ਗੱਲਾਂ ਸਾਂਝੀ ਕੀਤੀਆਂ ਹਨ। ਅਮਿਤਾਭ ਨੇ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ
ਇਹ ਕਿੱਸਾ ਉਨ੍ਹਾਂ ਦੀ ਫ਼ਿਲਮ ਮੁਕੱਦਰ ਕਾ ਸਿਕੰਦਰ ਨਾਲ ਜੁੜਿਆ ਹੋਇਆ ਹੈ। ਅਮਿਤਾਭ ਬੱਚਨ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਗ਼ਲਤੀ ਕਰਕੇ ਵਿਨੋਦ ਖੰਨਾ ਜ਼ਖ਼ਮੀ ਹੋ ਗਏ ਸੀ।
'ਮੁਕੱਦਰ ਕਾ ਸਿਕੰਦਰ' ਦੀ ਸ਼ੂਟਿੰਗ ਦੌਰਾਨ ਤੁਸੀਂ ਆਪਣੇ ਕੋ-ਸਟਾਰ ਵਿਨੋਦ ਖੰਨਾ 'ਤੇ ਗਲਾਸ ਸੁੱਟ ਦਿੱਤਾ ਸੀ, ਜਿਸ ਕਾਰਨ ਉਸ ਦੀ ਠੋਡੀ 'ਤੇ ਸੱਟ ਲੱਗ ਗਈ ਸੀ ਅਤੇ ਉਸ ਨੂੰ 16 ਟਾਂਕੇ ਲੱਗੇ ਸਨ
ਬਿਗ ਬੀ ਕਹਿੰਦੇ ਹਨ, ਮੈਨੂੰ ਇਸ ਲਈ ਬਹੁਤ ਅਫ਼ਸੋਸ ਹੈ। ਅਸੀਂ ਬਾਰ ਵਿੱਚ ਸ਼ਰਾਬ ਪੀ ਰਹੇ ਸੀ
ਮੈਨੂੰ ਪਤਾ ਲੱਗਾ ਕਿ ਮੇਰੀ ਪ੍ਰੇਮਿਕਾ ਕਿਸੇ ਹੋਰ ਨਾਲ ਪਿਆਰ ਕਰ ਰਹੀ ਹੈ, ਮੈਂ ਗੁੱਸੇ ਵਿੱਚ ਆ ਗਿਆ ਅਤੇ ਮੈਂ ਗਲਾਸ ਸੁੱਟ ਦਿੱਤਾ ਅਤੇ ਗ਼ਲਤੀ ਨਾਲ ਗਲਾਸ ਵਿਨੋਦ ਖੰਨਾ ਦੀ ਠੋਡੀ ਤੇ ਜਾ ਲੱਗਿਆ
ਇਸ ਘਟਨਾ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਬਿੱਗ ਬੀ ਕਹਿੰਦੇ ਹਨ, ''ਮੈਨੂੰ ਉਹ ਗਲਾਸ ਚੁੱਕ ਕੇ ਥੱਲੇ ਸੁੱਟਣਾ ਸੀ, ਪਰ ਉਹ ਗ਼ਲਤੀ ਨਾਲ ਵਿਨੋਦ ਖੰਨਾ ਨੂੰ ਜਾ ਲੱਗਿਆ।
ਉਹ ਮੇਰਾ ਬਹੁਤ ਕਰੀਬੀ ਦੋਸਤ ਸੀ।
ਅਸੀਂ ਉਨ੍ਹਾਂ ਨੂੰ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਨੂੰ 16 ਟਾਂਕੇ ਲੱਗੇ।
ਇਸ ਤੋਂ ਬਾਅਦ ਮੈਂ ਉਨ੍ਹਾਂ ਦੇ ਘਰ ਗਿਆ ਅਤੇ ਉਨ੍ਹਾਂ ਦੀ ਪਤਨੀ ਤੋਂ ਮੁਆਫੀ ਮੰਗੀ।