ਐਸਐਸ ਰਾਜਾਮੌਲੀ (SS Rajamouli) ਦੀ ਮਸ਼ਹੂਰ ਫਿਲਮ 'ਆਰਆਰਆਰ' (RRR Movie) ਅੱਜ 21 ਅਕਤੂਬਰ ਨੂੰ ਜਾਪਾਨ ਵਿੱਚ ਰਿਲੀਜ਼ ਹੋ ਗਈ ਹੈ
ਦੁਨੀਆ ਭਰ 'ਚ ਸ਼ਾਨਦਾਰ ਸਫਲਤਾ ਦਾ ਸਵਾਦ ਚੱਖਣ ਵਾਲੀ ਇਸ ਫਿਲਮ ਨੇ ਹੁਣ ਵੱਡੀ ਰਿਲੀਜ਼ ਲਈ ਏਸ਼ੀਆਈ ਦੇਸ਼ ਜਾਪਾਨ ਦਾ ਰੁਖ ਕੀਤਾ ਹੈ
ਅਭਿਨੇਤਾ ਰਾਮ ਚਰਨ (Ram Charan), ਜੂਨੀਅਰ ਐਨਟੀਆਰ (NTR Jr.) ਅਤੇ ਨਿਰਦੇਸ਼ਕ ਐਸਐਸ ਰਾਜਾਮੌਲੀ ਸਮੇਤ ਫਿਲਮ ਦੀ ਕਾਸਟ ਇਸ ਸਮੇਂ ਫਿਲਮ ਦੀ ਪ੍ਰਮੋਸ਼ਨ ਲਈ ਜਾਪਾਨ ਵਿੱਚ ਹੈ
ਇੱਥੋਂ ਸਾਰੀਆਂ ਫੋਟੋਆਂ ਅਤੇ ਵੀਡੀਓਜ਼ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਨੂੰ ਉਤਸ਼ਾਹਿਤ ਕਰ ਰਹੇ ਹਨ।
'ਆਰਆਰਆਰ' ਅਦਾਕਾਰ ਰਾਮ ਚਰਨ ਵੀ ਜਾਪਾਨ 'ਚ ਹਨ ਜਿੱਥੇ ਉਨ੍ਹਾਂ ਦੀ ਪਤਨੀ ਉਪਾਸਨਾ ਵੀ ਉਨ੍ਹਾਂ ਦੇ ਨਾਲ ਹੈ
ਵੱਡੇ ਪਰਦੇ 'ਤੇ ਸ਼ਾਨਦਾਰ ਸਫਲਤਾ ਤੋਂ ਬਾਅਦ, 'RRR' OTT 'ਤੇ ਰਿਲੀਜ਼ ਹੋ ਗਈ ਹੈ
ਇਹ ਫਿਲਮ ਅਜੇ ਵੀ ਨੈੱਟਫਲਿਕਸ 'ਤੇ ਧਮਾਲ ਮਚਾ ਰਹੀ ਹੈ।
ਫਿਲਮ ਦੀ ਕਹਾਣੀ 1920 ਦੇ ਦਹਾਕੇ ਦੇ ਦੋ ਕ੍ਰਾਂਤੀਕਾਰੀਆਂ ਦੀ ਹੈ, ਜਿਨ੍ਹਾਂ ਦੀ ਭੂਮਿਕਾ ਰਾਮ ਚਰਨ ਅਤੇ ਜੂਨੀਅਰ ਐਨ.ਟੀ.ਆਰ. ਨੇ ਬਖੂਬੀ ਨਿਭਾਈ ਹੈ।
ਤੁਹਾਨੂੰ ਦੱਸ ਦਈਏ, ਐਸ ਐਸ ਰਾਜਾਮੌਲੀ ਇਨ੍ਹੀਂ ਦਿਨੀਂ ਤੇਲਗੂ ਸੁਪਰਸਟਾਰ ਮਹੇਸ਼ ਬਾਬੂ ਨਾਲ ਆਪਣੀ ਅਗਲੀ ਫਿਲਮ 'ਤੇ ਕੰਮ ਕਰ ਰਹੇ ਹਨ।
ਆਰਆਰਆਰ' ਨੂੰ ਜਾਪਾਨ 'ਚ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ। ਅੱਜ ਇੱਥੇ ਫਿਲਮ ਰਿਲੀਜ਼ ਹੋਵੇਗੀ, ਪਰ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਪਹਿਲਾਂ ਹੀ ਕਾਫੀ ਕ੍ਰੇਜ਼ ਸੀ।