ਠੰਡ ਤੋਂ ਬਚਣ ਲਈ ਜ਼ਿਆਦਾਤਰ ਲੋਕ ਘਰ 'ਚ ਅੰਗੀਠੀ, ਬਲੋਅਰ ਅਤੇ ਹੀਟਰ ਦੀ ਵਰਤੋਂ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਸਾਰੀਆਂ ਚੀਜ਼ਾਂ ਤੁਹਾਡੀ ਜਾਨ ਵੀ ਲੈ ਸਕਦੀਆਂ ਹਨ।



ਜੇ ਤੁਸੀਂ ਅੰਗੀਠੀ, ਬਲੋਅਰ ਅਤੇ ਹੀਟਰ ਦੀ ਵਰਤੋਂ ਕਰ ਰਹੇ ਹੋ ਤਾਂ ਕੁੱਝ ਸਾਵਧਾਨੀਆਂ ਜ਼ਰੂਰ ਵਰਤੋਂ।



ਮਾਹਿਰਾਂ ਦਾ ਕਹਿਣਾ ਹੈ ਕਿ ਅੰਗੀਠੀ ਵਿੱਚ ਕੋਲੇ ਅਤੇ ਲੱਕੜ ਦੀ ਬਹੁਤ ਵਰਤੋਂ ਕੀਤੀ ਜਾਂਦੀ ਹੈ। ਇਸ ਕਾਰਨ ਕਾਰਬਨ ਮੋਨੋਆਕਸਾਈਡ ਅਤੇ ਹੋਰ ਕਈ ਤਰ੍ਹਾਂ ਦੀਆਂ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ।



ਜੇਕਰ ਤੁਸੀਂ ਬੰਦ ਕਮਰੇ ਵਿੱਚ ਅੰਗੀਠੀ ਦੀ ਵਰਤੋਂ ਕਰਦੇ ਹੋ, ਤਾਂ ਕਾਰਬਨ ਮੋਨੋਆਕਸਾਈਡ ਦਾ ਪੱਧਰ ਵੱਧ ਜਾਂਦਾ ਹੈ ਤੇ ਆਕਸੀਜਨ ਦਾ ਪੱਧਰ ਘਟਣਾ ਸ਼ੁਰੂ ਹੋ ਜਾਂਦਾ ਹੈ।



ਇਸ ਦਾ ਸਿੱਧਾ ਅਸਰ ਮਨੁੱਖੀ ਦਿਮਾਗ 'ਤੇ ਪੈਂਦਾ ਹੈ, ਜਿਸ ਕਾਰਨ ਵਿਅਕਤੀ ਬੇਹੋਸ਼ ਵੀ ਹੋ ਸਕਦਾ ਹੈ। ਫਿਰ ਬਾਅਦ ਦੇ ਵਿੱਚ ਮੌਤ ਵੀ ਹੋ ਸਕਦੀ ਹੈ।



ਜੇਕਰ ਤੁਸੀਂ ਸਰਦੀਆਂ ਵਿੱਚ ਅੰਗੀਠੀ ਦੀ ਵਰਤੋਂ ਕਰਦੇ ਹੋ ਤਾਂ ਕੁੱਝ ਖਾਸ ਗੱਲਾਂ ਦਾ ਧਿਆਨ ਰੱਖੋ। ਖਿੜਕੀਆਂ ਨੂੰ ਹਮੇਸ਼ਾ ਖੁੱਲ੍ਹਾ ਰੱਖੋ।



ਬਲਦੀ ਅੰਗੀਠੀ ਕੋਲ ਨਾ ਸੌਂਵੋ।



ਜੇਕਰ ਤੁਸੀਂ ਬਲਦੀ ਹੋਈ ਅੰਗੀਠੀ ਦੇ ਕੋਲ ਸੌਂਦੇ ਹੋ, ਤਾਂ ਪਾਣੀ ਦੀ ਇੱਕ ਬਾਲਟੀ ਨੇੜੇ ਰੱਖੋ। ਅੱਗ ਲੱਗਣ ਦੀ ਸੂਰਤ ਵਿੱਚ ਬਹੁਤ ਮਦਦ ਮਿਲੇਗੀ।



ਦਮੇ ਦੇ ਮਰੀਜ਼ ਨੂੰ ਅੰਗੀਠੀ ਜਾਂ ਹੀਟਰ ਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ।



ਜੇਕਰ ਤੁਸੀਂ ਹੀਟਰ ਦੀ ਵਰਤੋਂ ਕਰਦੇ ਹੋ, ਤਾਂ ਇਸਨੂੰ ਸੁਰੱਖਿਅਤ ਥਾਂ 'ਤੇ ਰੱਖੋ।