ਕੇਸਰ ਇੱਕ ਅਜਿਹਾ ਮਸਾਲਾ ਹੈ ਜੋ ਕਈ ਪਕਵਾਨਾਂ ਵਿੱਚ ਸਵਾਦ ਅਤੇ ਖੁਸ਼ਬੂ ਵਧਾਉਣ ਲਈ ਵਰਤਿਆ ਜਾਂਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਕੇਸਰ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਮਸਾਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕੇਸਰ ਨੂੰ ਦੁੱਧ ਵਿੱਚ ਮਿਲਾ ਕੇ ਸੇਵਨ ਕੀਤਾ ਜਾਵੇ ਤਾਂ ਇਹ ਸਰੀਰ ਨੂੰ ਕਈ ਫਾਇਦੇ ਦਿੰਦੇ ਹੈ। ਆਉ ਜਾਣੀਏ ਫਾਇਦੇ
ਕੇਸਰ 'ਚ ਮੌਜੂਦ ਕ੍ਰੋਸਿਨ ਨੀਂਦ ਨੂੰ ਵਧਾਉਣ 'ਚ ਮਦਦ ਕਰਦਾ ਹੈ। ਜਿਸ ਨਾਲ ਇਨਸੌਮਨੀਆ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਕੇਸਰ ਵਿੱਚ ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਪਾਚਨ ਪ੍ਰਣਾਲੀ ਨੂੰ ਠੀਕ ਰੱਖਣ ਵਿੱਚ ਮਦਦ ਕਰ ਸਕਦੇ ਹਨ।
ਕੇਸਰ ਦੀ ਵਰਤੋਂ ਨਾ ਸਿਰਫ਼ ਸਿਹਤ ਲਈ ਕੀਤੀ ਜਾਂਦੀ ਹੈ, ਸਗੋਂ ਇਹ ਸੁੰਦਰਤਾ ਵਧਾਉਣ ਵਿਚ ਵੀ ਮਦਦਗਾਰ ਹੋ ਸਕਦੀ ਹੈ।
ਕੇਸਰ ਦੀਆਂ ਪੱਤੀਆਂ ਦਾ ਪੇਸਟ ਬਣਾ ਕੇ ਜੋੜਾਂ 'ਤੇ ਲਗਾਉਣ ਨਾਲ ਵੀ ਦਰਦ ਤੋਂ ਰਾਹਤ ਮਿਲਦੀ ਹੈ।
ਸਰਦੀਆਂ ਵਿੱਚ ਰੋਜ਼ਾਨਾ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਨਾਲ ਜ਼ੁਕਾਮ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ।