ਕਿਆਰਾ ਅਡਵਾਨੀ ਨੇ ਆਪਣੀ ਅਦਾਕਾਰੀ ਦੇ ਨਾਲ-ਨਾਲ ਆਪਣੀ ਖੂਬਸੂਰਤੀ ਨਾਲ ਲੋਕਾਂ ਨੂੰ ਦੀਵਾਨਾ ਬਣਾਇਆ ਹੈ

ਕਿਆਰਾ ਅਡਵਾਨੀ ਦਾ ਜਨਮ 31 ਜੁਲਾਈ 1992 ਨੂੰ ਮੁੰਬਈ ਵਿੱਚ ਹੋਇਆ ਸੀ, ਉਸਦਾ ਅਸਲੀ ਨਾਮ ਆਲੀਆ ਅਡਵਾਨੀ ਹੈ

ਉਹ ਅੱਜ ਦੇ ਦੌਰ ਦੀ ਸਭ ਤੋਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ

ਉਸ ਨੇ 'ਫਗਲੀ' (2014) ਨਾਲ ਬਾਲੀਵੁੱਡ ਡੈਬਿਊ ਕੀਤਾ ਸੀ

ਕਿਆਰਾ ਫਿਲਮ 'ਐੱਮਐੱਸ ਧੋਨੀ: ਦਿ ਅਨਟੋਲਡ ਸਟੋਰੀ' 'ਚ ਸਾਕਸ਼ੀ ਸਿੰਘ ਧੋਨੀ ਦਾ ਕਿਰਦਾਰ ਨਿਭਾ ਕੇ ਸੁਰਖੀਆਂ 'ਚ ਆਈ ਸੀ

ਕਿਆਰਾ ਨੇ ਅੱਗੇ 'ਸ਼ੇਰ ਸ਼ਾਹ', 'ਕਬੀਰ ਸਿੰਘ', 'ਗੁੱਡ ਨਿਊਜ਼' ਵਰਗੀਆਂ ਫਿਲਮਾਂ 'ਚ ਕੰਮ ਕੀਤਾ

'ਜੁਗ ਜੂ ਜੀਓ' ਅਤੇ 'ਭੂਲ ਭੁਲਾਇਆ 2' ਨਾਲ ਉਨ੍ਹਾਂ ਦੀ ਲੋਕਪ੍ਰਿਯਤਾ ਵਧੀ ਹੈ

ਮੀਡੀਆ ਰਿਪੋਰਟਾਂ ਮੁਤਾਬਕ ਕਿਆਰਾ ਨੇ ਮੁੰਬਈ ਦੇ ਕੈਥੇਡ੍ਰਲ ਐਂਡ ਜੌਨ ਕੌਨਨ ਸਕੂਲ ਤੋਂ ਪੜ੍ਹਾਈ ਕੀਤੀ ਹੈ

ਉਸਨੇ ਅੱਗੇ ਜੈ ਹਿੰਦ ਕਾਲਜ ਤੋਂ ਮਾਸ ਕਮਿਊਨੀਕੇਸ਼ਨ ਦੀ ਪੜ੍ਹਾਈ ਕੀਤੀ

ਫਿਲਮ ਇੰਡਸਟਰੀ 'ਚ ਆਉਣ ਤੋਂ ਪਹਿਲਾਂ ਕਿਆਰਾ ਨੇ ਸਲਮਾਨ ਖਾਨ ਦੀ ਸਲਾਹ 'ਤੇ ਆਪਣਾ ਨਾਂ ਬਦਲ ਕੇ ਕਿਆਰਾ ਰੱਖ ਲਿਆ ਸੀ