ਸਾਡੇ ਸਾਰੇ ਘਰਾਂ ਵਿੱਚ, ਦਾਲਾਂ ਸਾਡੇ ਰੋਜ਼ਾਨਾ ਭੋਜਨ ਵਿੱਚ ਬਣਦੀਆਂ ਹਨ।
ਰਾਜਮਾ, ਛੋਲੇ, ਮਟਰ ਜਾਂ ਕੋਈ ਹੋਰ ਅਜਿਹੀ ਦਾਲ ਹਫ਼ਤੇ ਵਿਚ 1-2 ਦਿਨ ਭਿਓਂ ਕੇ ਤਿਆਰ ਕੀਤੀ ਜਾਂਦੀ ਹੈ। ਦਾਲਾਂ ਨੂੰ ਭਿਉਣ ਦੇ ਵੀ ਕਈ ਫਾਇਦੇ ਹਨ।
ਦਰਅਸਲ, ਦਾਲ ਜਾਂ ਰਾਜਮਾ, ਛੋਲੇ ਅਤੇ ਮਟਰ ਵਰਗੀਆਂ ਚੀਜ਼ਾਂ ਨੂੰ ਹਮੇਸ਼ਾ ਭਿਉਂ ਕੇ ਪਕਾਉਣਾ ਚਾਹੀਦਾ ਹੈ।
ਇਸ ਕਾਰਨ ਇਨ੍ਹਾਂ ਦੇ ਪੌਸ਼ਟਿਕ ਤੱਤ ਵਧ ਜਾਂਦੇ ਹਨ ਤੇ ਤੁਹਾਨੂੰ ਇਨ੍ਹਾਂ ਨੂੰ ਜ਼ਿਆਦਾ ਪਕਾਉਣ ਦੀ ਜ਼ਰੂਰਤ ਨਹੀਂ ਹੁੰਦੀ।
ਜੋ ਦਾਲਾਂ ਭਿਉਂ ਕੇ ਵਰਤੀਆਂ ਜਾਂਦੀਆਂ ਹਨ, ਉਹ ਪਚਣ ਵਿਚ ਵੀ ਆਸਾਨ ਹੁੰਦੀਆਂ ਹਨ।
ਇਸ ਤੋਂ ਇਲਾਵਾ ਸਭ ਤੋਂ ਵਧੀਆ ਹੱਲ ਇਹ ਹੈ ਕਿ ਜੇਕਰ ਤੁਸੀਂ ਦੁਪਹਿਰ ਦੇ ਖਾਣੇ 'ਚ ਦਾਲ ਜਾਂ ਇਨ੍ਹਾਂ 'ਚੋਂ ਕੋਈ ਵੀ ਚੀਜ਼ ਬਣਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਰਾਤ ਨੂੰ ਭਿਓਂ ਦਿਓ।
ਸਾਰੀਆਂ ਦਾਲਾਂ ਜਿਵੇਂ ਉੜਦ, ਦਾਲ, ਛੋਲੇ, ਤੁੜ ਨੂੰ 8 ਤੋਂ 12 ਘੰਟੇ ਪਹਿਲਾਂ ਭਿਓਂ ਦਿਓ ਅਤੇ ਉਸ ਤੋਂ ਬਾਅਦ ਹੀ ਪਕਾਓ।
ਜਿਸ ਪਾਣੀ ਵਿਚ ਤੁਸੀਂ ਦਾਲਾਂ ਨੂੰ ਭਿਓਂਦੇ ਹੋ, ਉਸ ਨੂੰ ਸੁੱਟੋ ਨਾ ਬਲਕਿ ਪੌਦਿਆਂ ਵਿਚ ਪਾਓ। ਇਸ ਤੋਂ ਪੌਦਿਆਂ ਨੂੰ ਪੌਸ਼ਟਿਕ ਤੱਤ ਵੀ ਮਿਲਣਗੇ।