ਇਸ 'ਚ ਆਧਾਰ ਲੇਟਰ ਮੁਫਤ ਹੈ। ਜੇ ਤੁਹਾਡਾ ਅਸਲੀ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ ਜਾਂ ਤੁਹਾਡਾ ਆਧਾਰ ਕਾਰਡ ਖਰਾਬ ਹੋ ਜਾਂਦਾ ਹੈ ਤਾਂ ਤੁਸੀਂ ਨਵਾਂ ਕਾਰਡ ਲੈ ਸਕਦੇ ਹੋ।
ਈ-ਆਧਾਰ ਪਾਸਵਰਡ ਨਾਲ ਸੁਰੱਖਿਅਤ ਹੈ। ਇਸ ਈ-ਆਧਾਰ ਵਿੱਚ ਆਫਲਾਈਨ ਵੈਰੀਫਿਕੇਸ਼ਨ ਲਈ ਇੱਕ ਸੁਰੱਖਿਅਤ QR ਕੋਡ ਵੀ ਹੁੰਦਾ ਹੈ। ਇਸ ਆਧਾਰ 'ਤੇ UIDAI ਦਾ ਡਿਜੀਟਲ ਹਸਤਾਖਰ ਵੀ ਹੈ।
ਤੁਸੀਂ ਆਪਣੇ ਰਜਿਸਟਰਡ ਮੋਬਾਈਲ ਨੰਬਰ ਦੀ ਮਦਦ ਨਾਲ ਇਸ ਈ-ਆਧਾਰ ਨੂੰ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਇਸ ਨੂੰ ਮੁਫ਼ਤ ਵਿੱਚ ਡਾਊਨਲੋਡ ਕੀਤਾ ਜਾ ਸਕਦਾ ਹੈ।
M Aadhaar UIDAI ਦੁਆਰਾ ਵਿਕਸਤ ਇੱਕ ਅਧਿਕਾਰਤ ਮੋਬਾਈਲ ਐਪ ਹੈ। ਇਹ ਐਪ ਆਧਾਰ ਨੰਬਰ ਧਾਰਕਾਂ ਨੂੰ ਸੀਆਈਡੀਆਰ ਨਾਲ ਰਜਿਸਟਰਡ ਆਪਣੇ ਆਧਾਰ ਰਿਕਾਰਡ ਰੱਖਣ ਲਈ ਇੱਕ ਇੰਟਰਫੇਸ ਪ੍ਰਦਾਨ ਕਰਦਾ ਹੈ।