ਹਲਦੀ ਬਹੁਤ ਹੀ ਗੁਣਕਾਰੀ ਅਤੇ ਲਾਭਦਾਇਕ ਹੁੰਦੀ ਹੈ । ਜੇਕਰ ਹਲਦੀ ਦਾ ਜ਼ਿਆਦਾ ਮਾਤਰਾ ਵਿੱਚ ਸੇਵਨ ਕੀਤਾ ਜਾਵੇ ਤਾਂ ਇਸ ਦੇ ਨੁਕਸਾਨ ਵੀ ਹੁੰਦੇ ਹਨ ।



ਹਾਲਾਂਕਿ ਹਲਦੀ 'ਚ ਪਾਇਆ ਜਾਣ ਵਾਲਾ ਕਰਕਿਊਮਿਨ ਫਾਇਦੇਮੰਦ ਹੁੰਦਾ ਹੈ ਪਰ ਇਸ ਦੀ ਜ਼ਿਆਦਾ ਮਾਤਰਾ ਕਿਡਨੀ ਦੇ ਰੋਗੀ ਨੂੰ ਪਰੇਸ਼ਾਨ ਕਰ ਸਕਦੀ ਹੈ।



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਹਲਦੀ ਪੱਥਰੀ ਬਣਾਉਣ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਜ਼ਿਆਦਾ ਹਲਦੀ ਖਾ ਰਹੇ ਹੋ ਤਾਂ ਪੱਥਰੀ ਦੀ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ।



ਜ਼ਿਆਦਾ ਹਲਦੀ ਦਾ ਸੇਵਨ ਕਰਨ ਨਾਲ ਜੀ ਮਚਲਾਉਣਾ, ਚੱਕਰ ਆਉਣੇ ਅਤੇ ਦਸਤ ਦੀ ਸਮੱਸਿਆ ਹੋ ਸਕਦੀ ਹੈ ।



ਗਰਭਅਵਸਥਾ ਦੇ ਦੌਰਾਨ ਹਲਦੀ ਦਾ ਸੇਵਨ ਘੱਟ ਕਰੋ ।



ਹਲਦੀ ਖੂਨ ਦੇ ਥੱਕੇ ਬਣਾਉਣ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦੀ ਹੈ।



ਇਸ ਲਈ ਜਿਨ੍ਹਾਂ ਲੋਕਾਂ ਨੂੰ ਨੱਕ 'ਚੋਂ ਅਚਾਨਕ ਜਾਂ ਲਗਾਤਾਰ ਖੂਨ ਆਉਣ ਦੀ ਸਮੱਸਿਆ ਰਹਿੰਦੀ ਹੈ, ਉਨ੍ਹਾਂ ਨੂੰ ਹਲਦੀ ਦਾ ਸੇਵਨ ਨਹੀਂ ਕਰਨਾ ਚਾਹੀਦਾ।



ਹਲਦੀ ਨੂੰ ਡਾਇਬਟੀਜ਼ ਦੀ ਸਮੱਸਿਆ 'ਚ ਫਾਇਦੇਮੰਦ ਕਿਹਾ ਜਾਂਦਾ ਹੈ। ਪਰ ਇਸ ਨੂੰ ਜ਼ਿਆਦਾ ਮਾਤਰਾ 'ਚ ਖਾਣ ਨਾਲ ਖੂਨ ਜ਼ਿਆਦਾ ਪਤਲਾ ਹੋ ਕੇ ਸਮੱਸਿਆ ਵੱਧ ਸਕਦੀ ਹੈ।



ਹਲਦੀ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਹਾਨੂੰ ਸਰੀਰ ਵਿੱਚ ਅਨੀਮੀਆ ਦੀ ਸ਼ਿਕਾਇਤ ਹੈ ਤਾਂ ਹਲਦੀ ਖਾਣ ਤੋਂ ਪਰਹੇਜ਼ ਕਰੋ।



ਇਸ ਤਰ੍ਹਾਂ ਹਲਦੀ ਦਾ ਜ਼ਿਆਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ । ਇਸ ਲਈ ਹਮੇਸ਼ਾ ਹਲਦੀ ਦਾ ਥੋੜ੍ਹੀ ਮਾਤਰਾ ਵਿੱਚ ਹੀ ਸੇਵਨ ਕਰੋ।