ਪੇਗਾਸਸ ਇੱਕ ਸ਼ਕਤੀਸ਼ਾਲੀ ਸਪਾਈਵੇਅਰ ਸਾਫਟਵੇਅਰ ਹੈ।
ਇਹ ਸੌਫਟਵੇਅਰ ਮੋਬਾਇਲ ਅਤੇ ਕੰਪਿਊਟਰ ਤੋਂ ਗੁਪਤ ਅਤੇ ਨਿੱਜੀ ਜਾਣਕਾਰੀ ਚੋਰੀ ਕਰਦਾ ਹੈ।
ਮੋਬਾਇਲ ਤੇ ਕੰਪਿਊਟਰ ਤੋਂ ਮਿਲੀ ਜਾਣਕਾਰੀ ਹੈਕਰਾਂ ਤੱਕ ਪਹੁੰਚਾਉਂਦਾ ਹੈ। ਇਸ ਨੂੰ ਸਪਾਈਵੇਅਰ ਕਿਹਾ ਜਾਂਦਾ ਹੈ।
ਇਹ ਸਾਫਟਵੇਅਰ ਤੁਹਾਡੇ ਫੋਨ ਰਾਹੀਂ ਤੁਹਾਡੇ 'ਤੇ ਜਾਸੂਸੀ ਕਰਦਾ ਹੈ।
ਇਜ਼ਰਾਈਲੀ ਕੰਪਨੀ NSO ਸਮੂਹ ਦਾ ਦਾਅਵਾ ਹੈ, ਕਿ ਉਹ ਇਹ ਪੂਰੀ ਦੁਨੀਆ ਦੀਆਂ ਸਰਕਾਰਾਂ ਨੂੰ ਇਸ ਦਾ ਲਾਇਸੈਂਸ ਪ੍ਰਦਾਨ ਕਰਦਾ ਹੈ।
ਇਸ ਨਾਲ ਆਈ.ਓ.ਐੱਸ ਜਾਂ ਐਂਡਰਾਇਡ ਓਪਰੇਟਿੰਗ ਸਿਸਟਮ ਨਾਲ ਚੱਲ ਰਹੇ ਫੋਨਾਂ ਨੂੰ ਹੈਕ ਕੀਤਾ ਜਾ ਸਕਦਾ ਹੈ।
ਇੱਕ ਦਿਨ ਲਈ ਲਾਇਸੈਂਸ ਦੀ ਕੀਮਤ 70 ਲੱਖ ਰੁਪਏ ਤੱਕ ਜਾਂਦੀ ਹੈ।
ਇਕ ਲਾਇਸੈਂਸ ਨਾਲ ਕਈ ਸਮਾਰਟ ਫੋਨ ਹੈਕ ਕੀਤੇ ਜਾ ਸਕਦੇ ਹਨ।
ਪੈਗਾਸਸ ਮੈਸੇਜ ਪੜ੍ਹਨ, ਕਾਲ ਟ੍ਰੈਕ ਕਰਨ, ਪਾਸਵਰਡ ਲੱਭਣ, ਲੋਕੇਸ਼ਨ ਟ੍ਰੈਕ ਕਰ ਸਕਦਾ ਹੈ।
ਇਸ ਸੌਫਟਵੇਅਰ ਫੌਨ 'ਚ ਮੌਜੂਦ ਐਪਸ ਤੋਂ ਵੀ ਜਾਣਕਾਰੀ ਇਕੱਠੀ ਕਰਦਾ ਹੈ।