ਸੁੱਕੇ ਮੇਵੇ ਹਮੇਸ਼ਾ ਹੀ ਸਿਹਤ ਲਈ ਚੰਗੇ ਮੰਨੇ ਗਏ ਹਨ। ਬਾਦਾਮ ਖਾਣ ਦੇ ਵੀ ਆਪਣੇ ਫਾਇਦੇ ਹਨ। ਇਸ ਨੂੰ ਪੌਸ਼ਟਿਕ ਤੱਤਾਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ।



ਯਾਦਦਾਸ਼ਤ ਕਮਜ਼ੋਰ ਹੋਣ 'ਤੇ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।



ਸੁੱਕੇ ਬਦਾਮ ਨਾਲੋਂ ਰਾਤ ਦੇ ਸਮੇਂ ਪਾਣੀ ‘ਚ ਭਿਓਂ ਕੇ ਰੱਖੇ ਹੋਏ ਬਦਾਮ ਨੂੰ ਸਵੇਰੇ ਉੱਠ ਕੇ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ, ਇਸ ਨਾਲ ਸਿਹਤ 'ਤੇ ਕਾਫ਼ੀ ਪ੍ਰਭਾਵ ਪੈਂਦਾ ਹੈ।



ਡਾਕਟਰ ਵਲੋਂ ਹਮੇਸ਼ਾ ਡਾਇਟ 'ਚ ਬਦਾਮ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।



ਭਿੱਜੇ ਹੋਏ ਬਦਾਮ 'ਚ ਓਮੇਗਾ 3 ਫੈਟੀ ਐਸਿਡ, ਐਂਟੀ ਆਕ‍ਸੀਡੇਂਟਸ, ਫਾਇਬਰ, ਕੈਲਸ਼ਿਅਮ, ਫਾਸ‍ਫੋਰਸ, ਵਿਟਾਮਿਨ-ਈ ਅਤੇ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਤੰਦੁਰੁਸਤ ਰੱਖਣ 'ਚ ਮਦਦ ਕਰਦੇ ਹਨ।



ਭਿੱਜੇ ਹੋਏ ਬਦਾਮ ਖਾਣ ਨਾਲ ਪਾਚਨ ਸ਼ਕਤੀ ਵੱਧਦੀ ਹੈ। ਇਸ ਨਾਲ ਖਾਦਾ-ਪੀਤਾ ਨਾ ਹਜ਼ਮ ਹੋਣਾ ਅਤੇ ਭੁੱਖ ਨਾ ਲੱਗਣ ਵਰਗੀਆਂ ਪ੍ਰੇਸ਼ਾਨੀਆਂ ਕੁਝ ਦਿਨਾਂ 'ਚ ਦੂਰ ਹੋ ਜਾਂਦੀਆਂ ਹਨ।



ਸਰੀਰ ਦਾ ਸਭ ਤੋਂ ਨਾਜ਼ੁਕ ਹਿੱਸਾ ਦਿਲ ਹੁੰਦਾ ਹੈ। ਜੇਕਰ ਤੁਸੀਂ ਦਿਲ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਆਪਣੀ ਖੁਰਾਕ 'ਚ ਭਿੱਜੇ ਹੋਏ ਬਾਦਾਮ ਜ਼ਰੂਰ ਸ਼ਾਮਲ ਕਰੋ। ਬਦਾਮ ਭਿਓਂ ਕੇ ਖਾਣ ਨਾਲ ਦਿਲ ਨਾਲ ਜੁੜੀਆਂ ਪਰੇਸ਼ਾਨੀਆਂ ਠੀਕ ਹੋ ਜਾਂਦੀਆਂ ਹਨ।



ਭਿੱਜੇ ਬਦਾਮਾਂ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਬੀ 17 ਮੌਜੂਦ ਹੁੰਦਾ ਹੈ, ਜੋ ਸਰੀਰ ਨੂੰ ਕੈਂਸਰ ਤੋਂ ਬਚਾ ਕੇ ਰੱਖਦਾ ਹੈ। ਇਸ ਲਈ ਕੈਂਸਰ ਦੇ ਮਰੀਜਾਂ ਨੂੰ ਭਿੱਜੇ ਹੋਏ ਬਦਾਮਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।



ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਬਿਮਾਰੀ ਹੁੰਦੀ ਹੈ, ਉਨ੍ਹਾਂ ਨੂੰ ਭਿੱਜੇ ਹੋਏ ਬਦਾਮ ਖਾਣੇ ਚਾਹੀਦੇ ਹਨ।



ਜੇਕਰ ਉਹ ਰਾਤ ਨੂੰ ਬਦਾਮ ਭਿਓਂ ਕੇ ਸਵੇਰੇ ਖਾਏ ਜਾਣ ਤਾਂ ਕਮਜ਼ੋਰੀ ਦੂਰ ਹੁੰਦੀ ਹੈ। ਖਾਣਾ ਖਾਣ ਮਗਰੋਂ ਬਦਾਮ ਖਾਣ ਨਾਲ ਸ਼ੂਗਰ ਅਤੇ ਇਨਸੁਲਿਨ ਦਾ ਲੈਵਲ ਘੱਟ ਜਾਂਦਾ ਹੈ।