ਇਨ੍ਹੀਂ ਦਿਨੀਂ ਦਰਸ਼ਕਾਂ 'ਚ ਪੰਜਾਬੀ ਇੰਡਸਟਰੀ ਦਾ ਕਾਫੀ ਕ੍ਰੇਜ਼ ਹੈ। ਪੰਜਾਬੀ ਅਭਿਨੇਤਰੀਆਂ ਕਮਾਈ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਨੂੰ ਮੁਕਾਬਲਾ ਦੇ ਰਹੀਆਂ ਹਨ। ਪੰਜਾਬੀ ਫਿਲਮਾਂ ਅਤੇ ਬਾਲੀਵੁੱਡ ਫਿਲਮ ਹੇਟ ਸਟੋਰੀ 2 ਵਿੱਚ ਨਜ਼ਰ ਆਉਣ ਵਾਲੀ ਸੁਰਵੀਨ ਚਾਵਲਾ ਵੀ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਰਿਪੋਰਟਾਂ ਦੀ ਮੰਨੀਏ ਤਾਂ ਉਹ ਹਰ ਸਾਲ ਕਰੀਬ ਦੋ ਕਰੋੜ ਰੁਪਏ ਕਮਾ ਲੈਂਦੀ ਹੈ। ਉਸ ਦੀ ਕੁੱਲ ਜਾਇਦਾਦ 20 ਕਰੋੜ ਦੇ ਕਰੀਬ ਹੈ। ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟਾਪ ਅਭਿਨੇਤਰੀਆਂ 'ਚ ਸ਼ੁਮਾਰ ਹੈ। ਖਬਰਾਂ ਦੀ ਮੰਨੀਏ ਤਾਂ ਉਹ ਇਕ ਫਿਲਮ ਲਈ 2-3 ਕਰੋੜ ਰੁਪਏ ਚਾਰਜ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 35 ਕਰੋੜ ਰੁਪਏ ਹੈ। ਨੀਰੂ ਬਾਜਵਾ ਪੰਜਾਬ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਹੈ। ਉਹ ਇਕ ਫਿਲਮ ਲਈ ਇਕ ਤੋਂ ਦੋ ਕਰੋੜ ਰੁਪਏ ਚਾਰਜ ਕਰਦੀ ਹੈ। ਆਪਣੀ ਸੰਪਤੀ ਦੀ ਗੱਲ ਕਰੀਏ ਤਾਂ ਨੀਰੂ ਲਗਭਗ 111 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕ ਹੈ। ਕਈ ਪੰਜਾਬੀ ਫਿਲਮਾਂ ਅਤੇ ਕਈ ਮਿਊਜ਼ਿਕ ਐਲਬਮਾਂ 'ਚ ਨਜ਼ਰ ਆ ਚੁੱਕੀ ਹਿਮਾਂਸ਼ੀ ਖੁਰਾਣਾ ਇਕ ਗੀਤ ਲਈ 50 ਲੱਖ ਰੁਪਏ ਚਾਰਜ ਕਰਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਦੀ ਕੁੱਲ ਜਾਇਦਾਦ ਲਗਭਗ 22 ਕਰੋੜ ਰੁਪਏ ਹੈ। ਪੰਜਾਬੀ ਖੂਬਸੂਰਤ ਅਤੇ ਪ੍ਰਤਿਭਾਸ਼ਾਲੀ ਅਦਾਕਾਰਾ ਕਮਾਈ ਦੇ ਮਾਮਲੇ ਵਿੱਚ ਹਿੰਦੀ ਸਿਨੇਮਾ ਦੇ ਕਲਾਕਾਰਾਂ ਨੂੰ ਟੱਕਰ ਦੇ ਰਹੀ ਹੈ। ਦੇਸ਼ 'ਚ ਬਾਲੀਵੁੱਡ ਤੋਂ ਇਲਾਵਾ ਹੁਣ ਪੰਜਾਬੀ ਅਤੇ ਭੋਜਪੁਰੀ ਸਿਨੇਮਾ ਦਾ ਕ੍ਰੇਜ਼ ਵੀ ਲਗਾਤਾਰ ਵਧਦਾ ਜਾ ਰਿਹੈ। ਪੰਜਾਬੀ ਫ਼ਿਲਮਾਂ ਵਿੱਚ ਆਪਣੀ ਮਿਹਨਤ ਨਾਲ ਨਾਮ ਕਮਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਇੱਕ ਫ਼ਿਲਮ ਲਈ 40 ਤੋਂ 60 ਲੱਖ ਰੁਪਏ ਲੈਂਦੀ ਹੈ। ਰਿਪੋਰਟ ਮੁਤਾਬਕ ਉਸ ਦੀ ਕੁੱਲ ਜਾਇਦਾਦ ਕਰੀਬ 50 ਕਰੋੜ ਰੁਪਏ ਹੈ।