ਅੱਜਕੱਲ੍ਹ ਹਾਈ ਹੀਲਸ ਕਾਫੀ ਟ੍ਰੈਂਡ ਵਿੱਚ ਹੈ, ਕਾਲਜ ਜਾਣਾ ਹੋਵੇ ਜਾਂ ਦਫਤਰ, ਹਰ ਜਗ੍ਹਾ ਕੁੜੀਆਂ ਇਸ ਦੀ ਵਰਤੋਂ ਕਰਦੀਆਂ ਹਨ।



ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਜ਼ਿਆਦਾ ਦੇਰ ਤੱਕ ਹਾਈ ਹੀਲ ਪਾਉਣ ਨਾਲ ਕਈ ਨੁਕਸਾਨ ਵੀ ਹੁੰਦੇ ਹਨ।



ਕੁਝ ਕੁੜੀਆਂ ਹਾਈ ਹੀਲਸ ਵਿੱਚ ਇੰਨੀਆਂ ਕਮਫਰਟੇਬਲ ਹੁੰਦੀਆਂ ਹਨ ਕਿ ਉਹ ਇਸ ਨੂੰ ਕਈ-ਕਈ ਘੰਟਿਆਂ ਤੱਕ ਪਾ ਸਕਦੀਆਂ ਹਨ।



ਇਸ ਨੂੰ ਪਾ ਤੁਸੀਂ ਆਸਾਨੀ ਨਾਲ ਡਾਂਸ ਕਰ ਸਕਦੀਆਂ ਹਨ। ਪਰ ਇਹ 20 ਜਾਂ 30 ਸਾਲ ਦੀ ਉਮਰ ਵਿੱਚ ਇਹ ਨੁਕਸਾਨਦਾਇਕ ਹੋ ਸਕਦਾ ਹੈ ਅਤੇ 40 ਉਮਰ ਤੱਕ ਪਹੁੰਚਦੇ-ਪਹੁੰਚਦੇ ਤੁਹਾਡੀ ਹੱਡੀਆਂ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦਾ ਹੈ।



ਹਾਈ ਹੀਲਸ ਪੈਰਾਂ ਤੋਂ ਇਲਾਵਾ ਰੀੜ ਅਤੇ ਲੱਕ ਦੀ ਹੱਡੀ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ।



30 ਸਾਲ ਦੀ ਉਮਰ ਤੋਂ ਬਾਅਦ, ਇਹ ਜ਼ਿਆਦਾ ਨੁਕਸਾਨਦੇਹ ਹੋ ਸਕਦਾ ਹੈ।



ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਇੱਕ ਅਧਿਐਨ ਅਨੁਸਾਰ, ਕਮਰ ਅਤੇ ਕੁੱਲ੍ਹੇ ਦੇ ਆਲੇ ਦੁਆਲੇ ਦਾ ਹਿੱਸਾ ਹਾਈ ਹੀਲਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਹੈ। ਇਸ ਕਾਰਨ ਇਸ ਹਿੱਸੇ ਦਾ ਜੋੜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਂਦਾ ਹੈ ਅਤੇ ਮਾਸਪੇਸ਼ੀਆਂ ਅਕੜ ਜਾਂਦੀਆਂ ਹਨ।



ਹਾਈ ਹੀਲਸ ਫੈਸ਼ਨੇਬਲ ਅਤੇ ਸਟਾਈਲ ਦੇ ਨਾਲ-ਨਾਲ ਪੈਰਾਂ ਦੇ ਆਕਾਰ ਦੇ ਅਨੁਸਾਰ ਬਣਾਈਆਂ ਜਾਂਦੀਆਂ ਹਨ।



ਲੰਬੇ ਸਮੇਂ ਤੱਕ ਹੀਲਸ ਪਾਉਣ ਨਾਲ ਪੈਰਾਂ ਦੀਆਂ ਉਂਗਲਾਂ ਤੋਂ ਲੈ ਕੇ ਪਿੰਨੀਆਂ ਅਤੇ ਗਿੱਟਿਆਂ ਤੱਕ ਬਹੁਤ ਦਰਦ ਹੁੰਦਾ ਹੈ।



ਹਾਈ ਹੀਲਸ ਜਾਂ ਕਿਸੇ ਹੋਰ ਕਾਰਨ ਜੇਕਰ ਪੈਰ ਲੰਬੇ ਸਮੇਂ ਤੱਕ ਸੰਕੁਚਿਤ ਰਹਿੰਦੇ ਹਨ, ਤਾਂ ਖੂਨ ਦੇ ਪ੍ਰਵਾਹ ਵਿੱਚ ਵਿਘਨ ਪੈਣ ਦਾ ਖ਼ਤਰਾ ਰਹਿੰਦਾ ਹੈ ਅਤੇ ਇਸ ਨਾਲ ਖੂਨ ਦੀਆਂ ਨਾੜੀਆਂ ਟੁੱਟਣ ਅਤੇ ਫਟਣ ਦਾ ਵੀ ਖਤਰਾ ਰਹਿੰਦਾ ਹੈ।