ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਸਿਹਤ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਸ ਦੀ ਵਰਤੋਂ ਭੋਜਨ ਦਾ ਸੁਆਦ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰਮੀ ਦੇ ਵਿੱਚ ਨਿੰਬੂ ਪਾਣੀ ਸਭ ਤੋਂ ਬੈਸਟ ਡ੍ਰਿੰਕ ਹੁੰਦੀ ਹੈ ਖਾਸ ਤੌਰ 'ਤੇ ਆਪਣੇ ਖੱਟੇ ਹੋਣ ਲਈ ਮਸ਼ਹੂਰ ਹੈ ਨਿੰਬੂ, ਇਸ ਨੂੰ ਸਿਹਤ ਲਾਭਾਂ ਲਈ ਵੀ ਜਾਣਿਆ ਜਾਂਦਾ ਹੈ ਵਿਟਾਮਿਨ ਸੀ, ਫਾਈਬਰ, ਐਂਟੀਆਕਸੀਡੈਂਟ ਅਤੇ ਖਣਿਜਾਂ ਦਾ ਕੁਦਰਤੀ ਸਰੋਤ ਹੋਣ ਕਾਰਨ ਇਹ ਸਿਹਤ ਲਈ ਫਾਇਦੇਮੰਦ ਹੈ ਇਸ ਦੀ ਵਰਤੋਂ ਗੁਰਦੇ ਦੀ ਪੱਥਰੀ ਤੋਂ ਰਾਹਤ ਦਿਵਾਉਣ ਵਿੱਚ ਮਦਦਗਾਰ ਸਾਬਿਤ ਹੋ ਸਕਦੀ ਹੈ ਇਹ ਪਿਸ਼ਾਬ ਦੀ ਮਾਤਰਾ ਅਤੇ pH ਨੂੰ ਵਧਾਉਂਦਾ ਹੈ, ਜਿਸ ਨਾਲ ਕ੍ਰਿਸਟਲ ਬਣਨ ਦੀ ਸੰਭਾਵਨਾ ਘੱਟ ਜਾਂਦੀ ਹੈ ਨਿੰਬੂ ਦਾ ਸੇਵਨ ਕਿਡਨੀ ਤੋਂ ਇਲਾਵਾ ਦਿਲ ਨੂੰ ਵੀ ਸਿਹਤਮੰਦ ਰੱਖਦਾ ਹੈ ਨਿੰਬੂ ਨਾ ਸਿਰਫ਼ ਤੁਹਾਡੇ ਮੂੰਹ ਦਾ ਸੁਆਦ ਵਧਾਉਂਦਾ ਹੈ, ਸਗੋਂ ਇਹ ਪਾਚਨ ਕਿਰਿਆ ਨੂੰ ਵੀ ਸੁਧਾਰਦਾ ਹੈ ਨਿੰਬੂ ਦੇ ਸੇਵਨ ਨਾਲ ਪਾਚਨ ਠੀਕ ਕੰਮ ਕਰਦਾ ਹੈ ਜਿਸ ਕਰਕੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ ਵਜ਼ਨ ਘੱਟ ਕਰਨ ਵਿੱਚ ਵੀ ਨਿੰਬੂ ਦਾ ਸੇਵਨ ਸਹਾਇਤਾ ਕਰਦਾ ਹੈ