ਸੋਡੀਅਮ ਦੀ ਸੀਮਤ ਮਾਤਰਾ ਤੁਹਾਨੂੰ ਬਲੱਡ ਪ੍ਰੈਸ਼ਰ ਦੀ ਬਿਮਾਰੀ ਤੋਂ ਬਚਾਉਂਦੀ ਹੈ।



ਨਮਕ ਦਾ ਘੱਟ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ, ਜਿਸ ਨਾਲ ਹਾਰਟ ਅਟੈਕ, ਸਟ੍ਰੋਕ ਅਤੇ ਦਿਲ ਦੀਆਂ ਹੋਰ ਬੀਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।



ਸਾਡੇ ਸਰੀਰ ਵਿੱਚੋਂ ਕੈਲਸ਼ੀਅਮ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਿਆ ਜਾਂਦਾ ਹੈ। ਸਰੀਰ ਦੁਆਰਾ ਜਾਰੀ ਕੈਲਸ਼ੀਅਮ ਦੀ ਮਾਤਰਾ ਮੌਜੂਦ ਸੋਡੀਅਮ ਦੀ ਮਾਤਰਾ 'ਤੇ ਨਿਰਭਰ ਕਰਦੀ ਹੈ।



ਲੂਣ ਦੀ ਜ਼ਿਆਦਾ ਮਾਤਰਾ ਦਿਮਾਗ ਦੇ ਕੰਮ ਨੂੰ ਵੀ ਪ੍ਰਭਾਵਿਤ ਕਰਦੀ ਹੈ।



ਜੋ ਲੋਕ ਬਹੁਤ ਜ਼ਿਆਦਾ ਨਮਕ ਖਾਂਦੇ ਹਨ, ਉਨ੍ਹਾਂ ਦੇ ਗੁਰਦਿਆਂ ਨੂੰ ਸਰੀਰ ਤੋਂ ਲੂਣ ਕੱਢਣ ਲਈ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।



ਤੁਸੀਂ ਆਪਣੇ ਭੋਜਨ ਵਿੱਚ ਜਿੰਨਾ ਘੱਟ ਨਮਕ ਖਾਓਗੇ, ਤੁਹਾਡੀ ਪਾਚਨ ਅਤੇ ਸਿਹਤ ਓਨੀ ਹੀ ਵਧੀਆ ਰਹੇਗੀ।



ਭੋਜਨ 'ਚ ਨਮਕ ਦੀ ਜ਼ਿਆਦਾ ਮਾਤਰਾ ਪੇਟ ਦੇ ਕੈਂਸਰ ਦਾ ਖਤਰਾ ਵਧਾ ਦਿੰਦੀ ਹੈ।