ਅਸਲ 'ਚ ਉਰਫੀ ਨੇ ਦੁਬਈ 'ਚ ਇਕ ਜਨਤਕ ਸਥਾਨ 'ਤੇ ਆਪਣਾ ਵੀਡੀਓ ਸ਼ੂਟ ਕੀਤਾ ਹੈ। ਜਿਸ ਲਈ ਉਸ ਨੇ ਬੇਹੱਦ ਬੋਲਡ ਡਰੈੱਸ ਪਹਿਨੀ ਸੀ।
ਪਰ ਅਭਿਨੇਤਰੀ ਨੂੰ ਇਹ ਨਹੀਂ ਪਤਾ ਸੀ ਕਿ ਜਨਤਕ ਥਾਵਾਂ ਜਾਂ ਖੁੱਲ੍ਹੇ ਸਥਾਨਾਂ 'ਤੇ ਅਜਿਹੇ ਕੱਪੜੇ ਪਹਿਨਣ 'ਤੇ ਪਾਬੰਦੀ ਹੈ। ਜਿਸ ਕਾਰਨ ਉਸ ਨੂੰ ਦੁਬਈ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਦੁਬਈ ਦੇ ਸਾਰੇ ਅਪਰਾਧਿਕ ਕਾਨੂੰਨ ਸ਼ਰੀਆ ਕਾਨੂੰਨ ਦੁਆਰਾ ਨਿਯੰਤਰਿਤ ਹਨ। ਦੁਬਈ ਵਿੱਚ ਕਾਮੁਕਤਾ, ਪਹਿਰਾਵਾ, ਖੁੱਲ੍ਹੀ ਥਾਂ 'ਤੇ ਸ਼ਰਾਬ ਪੀਣ ਵਰਗੇ ਕਈ ਮਾਮਲਿਆਂ 'ਤੇ ਸਖ਼ਤ ਸਜ਼ਾ ਦਾ ਪ੍ਰਬੰਧ ਹੈ।