ਸ਼ਾਹਰੁਖ ਖਾਨ (Shah Rukh Khan) ਨੂੰ ਕਿੰਗ ਖਾਨ (King Khan) ਐਵੇਂ ਹੀ ਨਹੀਂ ਕਿਹਾ ਜਾਂਦਾ ਹੈ। ਬਾਲੀਵੁੱਡ ਦੇ ਬਾਦਸ਼ਾਹ ਦੇ ਪੂਰੀ ਦੁਨੀਆ 'ਚ ਪ੍ਰਸ਼ੰਸਕ ਹਨ।



ਦੇਸ਼ 'ਚ ਹੀ ਨਹੀਂ ਸਗੋਂ ਵਿਦੇਸ਼ਾਂ 'ਚ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਫਿਲਮਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ।



ਸ਼ਾਹਰੁਖ ਖਾਨ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹੁਤ ਮਸ਼ਹੂਰ ਮੈਗਜ਼ੀਨ ਐਮਪਾਇਰ ਨੇ ਉਨ੍ਹਾਂ ਨੂੰ ਦੁਨੀਆ ਦੇ 50 ਮਹਾਨ ਕਲਾਕਾਰਾਂ ਦੀ ਸੂਚੀ ਵਿੱਚ ਜਗ੍ਹਾ ਦਿੱਤੀ ਹੈ



ਲਿਸਟ 'ਚ ਬਾਲੀਵੁੱਡ ਤੋਂ ਸ਼ਾਹਰੁਖ ਖਾਨ ਹੀ ਸ਼ਾਮਲ ਹੋਏ ਹਨ। ਸੂਚੀ 'ਚ ਹਾਲੀਵੁੱਡ ਅਦਾਕਾਰ ਡੇਂਜ਼ਲ ਵਾਸ਼ਿੰਗਟਨ, ਟੌਮ ਹੈਂਕਸ, ਐਂਥਨੀ ਮਾਰਲੋਨ ਬ੍ਰਾਂਡੋ, ਮੈਰਿਲ ਸਟ੍ਰੀਪ, ਜੈਕ ਨਿਕੋਲਸਨ ਤੇ ਕਈ ਹੋਰ ਸ਼ਾਮਲ ਹਨ



ਮੈਗਜ਼ੀਨ ਨੇ ਕਿੰਗ ਖਾਨ ਦੀ ਜੰਮ ਕੇ ਤਾਰੀਫ ਕੀਤੀ। ਐਮਪਾਇਰ ਨੇ ਕਿਹਾ, ‘ਖਾਨ ਕੋਲ ਅਜਿਹਾ ਕਰੀਅਰ ਹੈ, ਜੋ ਹੁਣ ਚਾਰ ਦਹਾਕਿਆਂ ਤੱਕ ਅਟੁੱਟ ਹਿੱਟ ਦੇ ਕਰੀਬ ਹੈ



ਇਹੀ ਨਹੀਂ ਪਿਛਲੇ ਕਰੀਬ 3 ਦਹਾਕਿਆਂ ‘ਚ ਸ਼ਾਹਰੁਖ ਨੇ ਅਰਬਾਂ ਦੀ ਗਿਣਤੀ ‘ਚ ਫੈਨਜ਼ ਕਮਾਏ ਹਨ।’



ਮੈਗਜ਼ੀਨ ‘ਚ ਅੱਗੇ ਕਿਹਾ ਗਿਆ, ‘ਤੁਸੀਂ ਬਿਨਾਂ ਚਮਤਕਾਰ ਤੇ ਆਪਣੀ ਕਲਾ ‘ਚ ਮਹਾਰਤ ਦੇ ਬਗੈਰ ਇਹ ਨਹੀਂ ਕਰ ਸਕਦੇ। ਲਗਭਗ ਹਰ ਜੌਨਰ ‘ਚ ਕੰਫਰਟੇਬਲ, ਅਜਿਹੀ ਕੋਈ ਚੀਜ਼ ਨਹੀਂ ਜੋ ਉਹ ਨਹੀਂ ਕਰ ਸਕਦੇ।’



ਐਮਪਾਇਰ ਨੇ ਸ਼ਾਹਰੁਖ ਦੀਆਂ ਕਈ ਫਿਲਮਾਂ ਦਾ ਵੀ ਜ਼ਿਕਰ ਕੀਤਾ ਹੈ।



ਇਹਨਾਂ ਵਿੱਚੋਂ, ਸੰਜੇ ਲੀਲਾ ਭੰਸਾਲੀ ਦੁਆਰਾ ਨਿਰਦੇਸ਼ਤ ਦੇਵਦਾਸ, ਕਰਨ ਜੌਹਰ ਦੁਆਰਾ ਮਾਈ ਨੇਮ ਇਜ਼ ਖਾਨ ਅਤੇ ਕੁਛ ਕੁਛ ਹੋਤਾ ਹੈ ਅਤੇ ਆਸ਼ੂਤੋਸ਼ ਗੋਵਾਰੀਕਰ ਦੁਆਰਾ ਨਿਰਦੇਸ਼ਤ ਸਵਦੇਸ ਵਿੱਚ ਖਾਨ ਦੇ ਕਿਰਦਾਰ ਨੂੰ ਉਜਾਗਰ ਕੀਤਾ ਗਿਆ ਸੀ



2012 ਦੀ ਫਿਲਮ ਜਬ ਤਕ ਹੈ ਜਾਨ ਤੋਂ ਉਨਾਂ ਦਾ ਡਾਇਲੌਗ - ਜ਼ਿੰਦਗੀ ਤੋ ਹਰ ਰੋਜ਼ ਜਾਨ ਲੈਤੀ ਹੈ... ਬੰਬ ਤੋ ਸਿਰਫ ਏਕ ਬਾਰ ਲੇਗਾ ਨੂੰ ਉਨਾਂ ਦੇ ਕਰੀਅਰ ਦੀ ਆਈਕੋਨਿਕ ਲਾਈਨ ਵਜੋਂ ਮਾਨਤਾ ਦਿੱਤੀ ਗਈ ਹੈ।



ਸ਼ਾਹਰੁਖ ਖਾਨ ਅਗਲੀ ਵਾਰ 25 ਜਨਵਰੀ, 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਣ ਵਾਲੀ ਐਕਸ਼ਨ ਫਿਲਮ ਪਠਾਨ ਵਿੱਚ ਨਜ਼ਰ ਆਉਣਗੇ।