ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਮੰਗਲਵਾਰ ਨੂੰ ਫਿਰ ਤੋਂ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ

ਇਸ ਤੋਂ ਪਹਿਲਾਂ 12 ਦਸੰਬਰ ਨੂੰ ਇਸ ਮਾਮਲੇ ਨੂੰ ਲੈ ਕੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਦੀ ਅਦਾਲਤ 'ਚ ਬਹਿਸ ਹੋਈ ਸੀ, ਜਿਸ ਤੋਂ ਬਾਅਦ ਸੁਣਵਾਈ 20 ਦਸੰਬਰ ਤੱਕ ਟਾਲ ਦਿੱਤੀ ਗਈ ਸੀ।

ਜਬਰਨ ਵਸੂਲੀ ਅਤੇ ਮਨੀ ਲਾਂਡਰਿੰਗ ਮਾਮਲੇ ਦਾ ਮੁੱਖ ਦੋਸ਼ੀ ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਦੋਸ਼ ਹੈ ਕਿ ਉਸ ਨੇ ਪ੍ਰਭਾਵਸ਼ਾਲੀ ਲੋਕਾਂ ਸਮੇਤ ਕਈ ਲੋਕਾਂ ਨਾਲ ਠੱਗੀ ਮਾਰੀ ਹੈ।

ਇਸ ਵਿੱਚ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਮੋਹਨ ਸਿੰਘ ਦੀ ਪਤਨੀ ਅਦਿਤੀ ਸਿੰਘ ਵੀ ਸ਼ਾਮਲ ਹੈ।

ਈਡੀ ਨੇ 17 ਅਗਸਤ ਨੂੰ ਦਾਇਰ ਆਪਣੀ ਚਾਰਜਸ਼ੀਟ ਵਿੱਚ ਜੈਕਲੀਨ ਫਰਨਾਂਡੀਜ਼ ਨੂੰ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਕਰੋੜਾਂ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ

ਈਡੀ ਮੁਤਾਬਕ ਫਰਨਾਂਡੀਜ਼ ਅਤੇ ਨੋਰਾ ਫਤੇਹੀ ਨੇ ਚੰਦਰਸ਼ੇਖਰ ਤੋਂ ਮਹਿੰਗੀਆਂ ਕਾਰਾਂ ਅਤੇ ਹੋਰ ਕਈ ਤੋਹਫੇ ਲਏ ਸਨ।

ਦੱਸ ਦੇਈਏ ਕਿ ਇਸੇ ਮਾਮਲੇ ਨੂੰ ਲੈ ਕੇ ਨੋਰਾ ਫਤੇਹੀ ਨੇ ਜੈਕਲੀਨ 'ਤੇ ਮਾਣਹਾਨੀ ਦਾ ਕੇਸ ਵੀ ਦਰਜ ਕਰਵਾਇਆ ਹੈ।

ਨੋਰਾ ਦਾ ਦੋਸ਼ ਹੈ ਕਿ ਜੈਕਲੀਨ ਆਪਣੇ ਫਾਇਦੇ ਲਈ ਉਸ ਦਾ ਕਰੀਅਰ ਬਰਬਾਦ ਕਰ ਰਹੀ ਹੈ।

ਨੋਰਾ ਨੇ ਦੋਸ਼ ਲਾਇਆ ਕਿ ਜੈਕਲੀਨ ਨੇ ਉਸ ਦੇ ਵਿੱਤੀ, ਸਮਾਜਿਕ ਅਤੇ ਨਿੱਜੀ ਨੁਕਸਾਨ ਨੂੰ ਯਕੀਨੀ ਬਣਾਉਣ ਲਈ ਉਸ ਵਿਰੁੱਧ ਅਪਮਾਨਜਨਕ ਟਿੱਪਣੀਆਂ ਕੀਤੀਆਂ

ਸੁਣਵਾਈ 21 ਜਨਵਰੀ ਨੂੰ ਪਟਿਆਲਾ ਹਾਊਸ ਕੋਰਟ ਵਿੱਚ ਹੋਵੇਗੀ। CMM ਅਦਾਲਤ ਨੇ ਨੋਰਾ ਫਤੇਹੀ ਦੇ ਕੇਸ ਨੂੰ ਮੈਟਰੋਪੋਲੀਟਨ ਮੈਜਿਸਟਰੇਟ ਕਪਿਲ ਗੁਪਤਾ ਦੀ ਅਦਾਲਤ ਚ ਤਬਦੀਲ ਕਰ ਦਿੱਤਾ