ਪੰਜਾਬੀ ਸਿੰਗਰ ਗੁਰੂ ਰੰਧਾਵਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ।
ਅੱਜ ਯਾਨਿ 20 ਦਸੰਬਰ ਨੂੰ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ 10 ਸਾਲ ਪੂਰੇ ਕਰ ਲਏ ਹਨ। ਕੀ ਤੁਹਾਨੂੰ ਪਤਾ ਹੈ ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ।
ਉਸ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਗੁਰੂ ਰੰਧਾਵਾ ਅੱਜ ਸਿਰਫ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਬਲਕਿ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ।
ਬੱਬੂ ਮਾਨ, ਗੁਰਦਾਸ ਮਾਨ, ਦਿਲਜੀਤ ਦੋਸਾਂਝ ਤੇ ਨੁਸਰਤ ਫਤਿਹ ਅਲੀ ਖਾਨ ਗੁਰੂ ਰੰਧਾਵਾ ਦੇ ਮਨਪਸੰਦ ਗਾਇਕ ਹਨ, ਇਨ੍ਹਾਂ ਨੂੰ ਦੇਖ ਕੇ ਹੀ ਉਨ੍ਹਾਂ ਦੇ ਅੰਦਰ ਗਾਇਕੀ ਦਾ ਸ਼ੌਕ ਜਾਗਿਆ।
ਗੁਰੂ ਰੰਧਾਵਾ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਬੇਹੱਦ ਗਰੀਬੀ ‘ਚ ਰਹੇ ਸੀ। ਉਨ੍ਹਾਂ ਨੂੰ ਛੋਟੀ ਚੀਜ਼ ਹਾਸਲ ਕਰਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਸੀ।
ਰੈਪਰ ਬੋਹੇਮੀਆ ਨੂੰ ਗੁਰੂ ਰੰਧਾਵਾ ਆਪਣਾ ਗੁਰੂ ਮੰਨਦੇ ਹਨ। ਬੋਹੇਮੀਆ ਹੀ ਉਹ ਸ਼ਖਸ ਹਨ, ਜਿਨ੍ਹਾਂ ਨੇ ਗੁਰਸ਼ਰਨਜੋਤ ਨੂੰ ਗੁਰੂ ਨਾਂ ਦਿੱਤਾ। ਬੋਹੇਮੀਆ ਨੇ ਹੀ ਗੁਰੂ ਨੂੰ ਉਨ੍ਹਾਂ ਦਾ ਪਹਿਲਾ ਵੱਡਾ ਬਰੇਕ ਦਿਵਾਇਆ ਸੀ।
ਗੁਰੂ ਰੰਧਾਵਾ ਨੇ 2012-15 ਤੱਕ ਜਿੰਨੇ ਵੀ ਗਾਣੇ ਗਾਏ। ਉਨ੍ਹਾਂ ਨੂੰ ਨਾ ਤਾਂ ਸਫਲਤਾ ਮਿਲ ਰਹੀ ਸੀ ਤੇ ਨਾ ਹੀ ਉਹ ਗਾਣੇ ਗੁਰੂ ਨੂੰ ਸਫਲਤਾ ਦਿਵਾ ਰਹੇ ਸੀ। ਗੁਰੁ ਕਾਫੀ ਨਿਰਾਸ਼ ਹੋ ਗਏ ਸੀ।
ਬੋਹੇਮੀਆ ਨੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਨੂੰ ਇੱਕ ਮੌਕਾ ਦੇਣ। ਇਸ ਤਰ੍ਹਾਂ ‘ਪਟੋਲਾ’ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ।
ਇਸ ਗਾਣੇ ਨੇ ਗੁਰੂ ਨੂੰ ਪੰਜਾਬੀ ਇੰਡਸਟਰੀ ਦਾ ਨਹੀਂ, ਬਲਕਿ ਪੂਰੇ ਹਿੰਦੁਸਤਾਨ ਦਾ ਸਟਾਰ ਬਣਾਇਆ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਗੁਰੂ ਰੰਧਾਵਾ ਨੇ ਆਪਣੇ ਮੇਹਨਤ ਤੇ ਹੁਨਰ ਨਾਲ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਸੋਸ਼ਲ ਮੀਡੀਆ ‘ਤੇ ਵੀ ਗੁਰੂ ਰੰਧਾਵਾ ਦੇ ਕਰੋੜਾਂ ਫੈਨ ਹਨ