ਮੁੰਬਈ ਦੀਆਂ ਤੰਗ ਗਲੀਆਂ ਅਤੇ ਛੋਟੇ ਜਿਹੇ ਘਰ ਤੋਂ ਨਿਕਲ ਕੇ ਗੋਵਿੰਦਾ ਰਾਤੋ-ਰਾਤ ਬਾਲੀਵੁੱਡ ਸੁਪਰਸਟਾਰ ਬਣ ਗਏ।



ਗੋਵਿੰਦਾ ਨੇ ਕਦੇ ਨਹੀਂ ਸੋਚਿਆ ਸੀ ਕਿ ਇਕ ਦਿਨ ਉਹ ਬਾਲੀਵੁੱਡ 'ਤੇ ਰਾਜ ਕਰਨਗੇ।



ਗੋਵਿੰਦਾ ਨੇ ਫਿਲਮ 'ਲਵ 86' ਨਾਲ ਆਪਣੇ ਐਕਟਿੰਗ ਦੀ ਸ਼ੁਰੂਆਤ ਕੀਤੀ ਸੀ।



ਇਹ ਫਿਲਮ ਸੁਪਰਹਿੱਟ ਰਹੀ ਅਤੇ ਗੋਵਿੰਦਾ ਦੀ ਐਕਟਿੰਗ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਗੋਵਿੰਦਾ ਦੀ ਐਂਟਰੀ ਨੇ ਬਾਲੀਵੁੱਡ ਦੇ ਗਲਿਆਰਿਆਂ 'ਚ ਹਲਚਲ ਮਚਾ ਦਿੱਤੀ ਸੀ



ਪਹਿਲੀ ਸੁਪਰਹਿੱਟ ਫ਼ਿਲਮ ਦੇਣ ਤੋਂ ਬਾਅਦ ਗੋਵਿੰਦਾ ਨੇ ਇੱਕੋ ਸਮੇਂ 70 ਫ਼ਿਲਮਾਂ ਸਾਈਨ ਕੀਤੀਆਂ ਸਨ। ਉਹ ਰੋਜ਼ਾਨਾ 5 ਫਿਲਮਾਂ ਦੀ ਸ਼ੂਟਿੰਗ ਕਰਦੇ ਸਨ।



ਗੋਵਿੰਦਾ ਦਾ ਜਨਮ 21 ਦਸੰਬਰ 1963 ਨੂੰ ਹੋਇਆ। ਗੋਵਿੰਦਾ ਅੱਜ ਆਪਣਾ 59ਵਾਂ ਜਨਮਦਿਨ ਮਨਾ ਰਹੇ ਹਨ। ਗਰੀਬੀ 'ਚ ਬਚਪਨ ਬਿਤਾਉਣ ਵਾਲੇ ਗੋਵਿੰਦਾ ਨੇ ਬਾਲੀਵੁੱਡ 'ਚ ਐਂਟਰੀ ਕੀਤੀ ਤੇ ਖਾਸ ਪਛਾਣ ਬਣਾਈ।



ਗੋਵਿੰਦਾ ਨੇ ਇਕ ਇੰਟਰਵਿਊ 'ਚ ਕਿਹਾ ਸੀ ਕਿ ਜਦੋਂ ਉਹ ਘਰ ਦਾ ਰਾਸ਼ਨ ਲੈਣ ਲਈ ਦੁਕਾਨ 'ਤੇ ਜਾਂਦੇ ਸੀ ਤਾਂ ਦੁਕਾਨਦਾਰ ਉਨ੍ਹਾਂ ਨੂੰ ਘੰਟਿਆਂ ਬੱਧੀ ਬਾਹਰ ਖੜ੍ਹਾ ਕਰ ਦਿੰਦਾ ਸੀ, ਕਿਉਂਕਿ ਉਨ੍ਹਾਂ ਕੋਲ ਰਾਸ਼ਨ ਲਈ ਪੈਸੇ ਨਹੀਂ ਹੁੰਦੇ ਸਨ



ਗੋਵਿੰਦਾ ਦੇ ਪਿਤਾ ਅਰੁਣ ਆਹੂਜਾ 50 ਦੇ ਦਹਾਕੇ ਦੇ ਮਸ਼ਹੂਰ ਅਭਿਨੇਤਾ ਸਨ, ਪਰ ਉਨ੍ਹਾਂ ਦੇ ਪਿਤਾ ਦੀ ਇੱਕ ਫਲਾਪ ਫਿਲਮ ਨੇ ਉਨ੍ਹਾਂ ਨੂੰ ਆਰਥਿਕ ਸੰਕਟ ਦੇ ਬੁਰੇ ਦੌਰ ਵਿੱਚ ਪਹੁੰਚਾ ਦਿੱਤਾ। ਉਸ ਸਮੇਂ ਗੋਵਿੰਦਾ ਦੇ ਪਿਤਾ ਨੂੰ ਘਰ ਵੀ ਵੇਚਣਾ ਪਿਆ



ਉਨ੍ਹਾਂ ਦੀ ਐਕਟਿੰਗ ਸਾਹਮਣੇ ਵੱਡੇ ਵੱਡੇ ਸਟਾਰ ਵੀ ਫੇਲ੍ਹ ਹੋ ਜਾਂਦੇ ਸੀ। ਉਹ ਤਿੰਨੇ ਖਾਨਾਂ ‘ਤੇ ਤਾਂ ਭਾਰੀ ਪੈਂਦੇ ਹੀ ਸੀ ਤੇ ਨਾਲ ਹੀ ‘ਬੜੇ ਮੀਆਂ ਛੋਟੇ ਮੀਆਂ’ ਚ ਅਮਿਤਾਭ ਬੱਚਨ ਵੀ ਉਨ੍ਹਾਂ ਦੇ ਸਾਹਮਣੇ ਫਿੱਕੇ ਪੈ ਗਏ ਸੀ।



ਗੋਵਿੰਦਾ ਕੋਲ ਕਦੇ ਖਾਣ ਤੱਕ ਲਈ ਵੀ ਪੈਸੇ ਨਹੀਂ ਹੁੰਦੇ ਸੀ। ਅੱਜ ਉਹ ਕਰੋੜਾਂ ਦੀ ਜਾਇਦਾਦ ਦੇ ਮਾਲਕ ਹਨ। ਇੱਕ ਰਿਪੋਰਟ ਦੇ ਅਨੁਸਾਰ ਗੋਵਿੰਦਾ ਦੀ ਕੁੱਲ ਜਾਇਦਾਦ 150 ਕਰੋੜ ਦੇ ਕਰੀਬ ਦੱਸੀ ਜਾਂਦੀ ਹੈ