ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਰਾਹੀਂ ਪਹਿਲੀ ਵਾਰ ਪਰੀ ਪੰਧੇਰ ਅਦਾਕਾਰ ਐਮੀ ਵਿਰਕ ਨਾਲ ਸਕ੍ਰੀਨ ਸ਼ੇਅਰ ਕਰਦੇ ਹੋਏ ਦਿਖਾਈ ਦੇਵੇਗੀ। ਦੱਸ ਦੇਈਏ ਕਿ ਇਸ ਫਿਲਮ ਰਾਹੀਂ ਪਰੀ ਪੰਜਾਬੀ ਸਿਨੇਮਾ ਜਗਤ ਵਿੱਚ ਡੈਬਿਊ ਕਰਨ ਜਾ ਰਹੀ ਹੈ। ਆਖਿਰ ਐਮੀ ਨਾਲ ਰੋਮਾਂਸ ਕਰਦੇ ਹੋਏ ਨਜ਼ਰ ਆਉਣ ਵਾਲੀ ਪਰੀ ਕੌਣ ਹੈ ? ਆਓ ਜਾਣਿਏ ਇਸ ਬਾਰੇ ਖਾਸ... ਦੱਸ ਦੇਈਏ ਕਿ ਪਰੀ ਪੰਧੇਰ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬੰਟੀ ਬੈਂਸ ਪ੍ਰੋਡਕਸ਼ਨ ਹਾਊਸ ਨਾਲ ਕੀਤੀ। ਪਰੀ ਪੰਧੇਰ ਨੇ ਗੀਤ ਸ਼ੀਸ਼ਾ ਨਾਲ ਦਰਸ਼ਕਾਂ ਵਿੱਚ ਵਾਹ-ਵਾਹੀ ਲੁੱਟੀ। ਉਸਨੇ ਆਪਣੀ ਆਵਾਜ਼ ਰਾਹੀ ਪ੍ਰਸ਼ੰਸ਼ਕਾਂ ਦਾ ਮਨ ਮੋਹ ਲਿਆ। ਸੰਗੀਤ ਜਗਤ ਵਿੱਚ ਪਰੀ ਨੇ ਨਾ ਸਿਰਫ ਆਪਣੀ ਆਵਾਜ਼ ਸਗੋਂ ਖੂਬਸੂਰਤ ਅਦਾਵਾਂ ਨਾਲ ਵੀ ਫੈਨਜ਼ ਨੂੰ ਪ੍ਰਭਾਵਿਤ ਕੀਤਾ। ਜੇਕਰ ਪਰੀ ਦੀ ਅਦਾਕਾਰੀ ਦੀ ਗੱਲ ਕਰਿਏ ਤਾਂ ਅਫਸਾਨਾ ਦੇ ਗੀਤ ਗਲੀ ਤੇਰੀ ਸੇ ਵਿੱਚ ਉਸ ਨੇ ਆਪਣੇ ਅਭਿਨੈ ਨਾਲ ਦਿਲ ਜਿੱਤ ਲਿਆ। ਫਿਲਹਾਲ ਪਰੀ ਮਸ਼ਹੂਰ ਸਟਾਰ ਐਮੀ ਵਿਰਕ ਨਾਲ ਪੰਜਾਬੀ ਸਿਨੇਮਾ ਜਗਤ ਵਿੱਚ ਧਮਾਕੇਦਾਰ ਡੈਬਿਊ ਕਰਨ ਜਾ ਰਹੀ ਹੈ। ਫਿਲਮ 'ਅੰਨ੍ਹੀ ਦਿਆ ਮਜ਼ਾਕ ਏ' ਰਾਹੀਂ ਉਹ ਦਰਸ਼ਕਾਂ ਨੂੰ ਕਿਵੇਂ ਆਪਣਾ ਦੀਵਾਨਾ ਬਣਾਉਂਦੀ ਹੈ, ਇਹ ਦੇਖਣਾ ਬੇਹੱਦ ਦਿਲਚਸਪ ਰਹੇਗਾ। ਦੱਸ ਦੇਈਏ ਕਿ ਪਰੀ ਅਤੇ ਐਮੀ ਵਿਰਕ ਸਟਾਰਰ ਇਹ ਫਿਲਮ 21 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਣ ਜਾ ਰਹੀ ਹੈ। ਪਰੀ ਦੀ ਡੈਬਿਊ ਫਿਲਮ ਨੂੰ ਲੈ ਪ੍ਰਸ਼ੰਸ਼ਕ ਵੀ ਬੇਹੱਦ ਉਤਸ਼ਾਹਿਤ ਹਨ।