Health Care Tips : ਭੋਜਨ ਵੰਡਣਾ ਵੈਸੇ ਵੀ ਚੰਗੀ ਆਦਤ ਹੈ। ਤੁਸੀਂ ਵੀ ਅਕਸਰ ਸੁਣਦੇ ਹੋਵੋਗੇ ਕਿ ਜੂਠਾ ਖਾਣ ਨਾਲ ਪਿਆਰ ਵਧਦਾ ਹੈ।



ਲੋਕ ਅਕਸਰ ਦਫਤਰ ਜਾਂ ਸਕੂਲ ਵਿੱਚ ਦੂਜਿਆਂ ਨਾਲ ਦੁਪਹਿਰ ਦਾ ਖਾਣਾ ਸਾਂਝਾ ਕਰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਭੋਜਨ ਵੰਡ ਕੇ ਖਾਣ ਦੀ ਇਹ ਆਦਤ ਸਿਹਤ ਲਈ ਕਿੰਨੀ ਖਤਰਨਾਕ ਸਾਬਤ ਹੋ ਸਕਦੀ ਹੈ।



ਖਾਣਾ ਸ਼ੇਅਰ ਕਰਦੇ ਸਮੇਂ ਲੋਕ ਆਮ ਤੌਰ 'ਤੇ ਇੱਕ-ਦੂਜੇ ਦਾ ਜੂਠਾ ਭੋਜਨ ਖਾਂਦੇ ਹਨ। ਜੇ ਤੁਸੀਂ ਵੀ ਕਿਸੇ ਦਾ ਝੂਠਾ ਖਾਣਾ ਖਾਂਦੇ ਹੋ ਤਾਂ ਹੁਣ ਸਾਵਧਾਨ ਰਹਿਣ ਦੀ ਲੋੜ ਹੈ।



ਦਰਅਸਲ ਜੂਠੇ ਖਾਣੇ ਨਾਲ ਕਈ ਤਰ੍ਹਾਂ ਦੀ ਇਨਫੈਕਸ਼ਨ ਤੇ ਬਿਮਾਰੀਆਂ ਦਾ ਖਤਰਾ ਪੈਦਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ।



ਕਈ ਲੋਕ ਤਾਂ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਖਾਣੇ ਤੋਂ ਪਹਿਲਾਂ ਹੱਥ ਧੋਣ ਦੀ ਆਦਤ ਨਹੀਂ ਹੁੰਦੀ। ਜੇ ਤੁਸੀਂ ਵੀ ਅਜਿਹੇ ਵਿਅਕਤੀ ਦੇ ਨਾਲ ਆਪਣਾ ਖਾਣਾ ਸ਼ੇਅਰ ਕਰ ਰਹੇ ਹੋ ਤਾਂ ਉਸ ਦੇ ਹੱਥ ਦੇ ਬੈਕਟੀਰਿਆਂ ਤੁਹਾਡੇ ਸਰੀਰ ਵਿੱਚ ਆਸਾਨੀ ਨਾਲ ਪ੍ਰਵੇਸ਼ ਕਰ ਸਕਦੇ ਹਨ।



ਤੁਸੀਂ ਜਨਮਦਿਨ 'ਤੇ ਵੇਖਿਆ ਹੋਵੇਗਾ ਕਿ ਕੇਕ ਦਾ ਟੁਕੜਾ ਸਾਰੇ ਲੋਕਾਂ ਨੂੰ ਹੌਲੀ-ਹੌਲੀ ਖੁਆਇਆ ਜਾਂਦਾ ਹੈ। ਆਮ ਤੌਰ 'ਤੇ ਅਜਿਹਾ ਨਹੀਂ ਕਰਨਾ ਚਾਹੀਦਾ, ਕਿਉਂਕਿ ਕੇਕ 'ਤੇ ਮੌਜੂਦ ਵੱਖ-ਵੱਖ ਲੋਕਾਂ ਦੇ ਥੁੱਕ ਦੀਆਂ ਬੂੰਦਾਂ ਹੁੰਦੀਆਂ ਹਨ।



ਜੇ ਕਿਸੇ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਹੈ ਤਾਂ ਉਹ ਇਨਫੈਕਸ਼ਨ ਕੇਕ ਰਾਹੀਂ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਸਕਦੀ ਹੈ।



ਜੂਠਾ ਖਾਣ ਨਾਲ ਮੂੰਹ ਵਿੱਚ ਛਾਲਿਆਂ ਦੀ ਸਮੱਸਿਆ ਹੋ ਸਕਦੀ ਹੈ। ਕਿਸੇ ਦੇ ਥੁੱਕ ਨਾਲ ਗਲੇ ਤੇ ਫੇਫੜਿਆਂ ਵਿੱਚ ਇਨਫੈਕਸ਼ਨ ਵੀ ਹੋ ਸਕਦੀ ਹੈ। ਜੀਭ ਉੱਤੇ ਦਾਣੇ ਉੱਭਰ ਸਕਦੇ ਹਨ। ਜੇ ਤੁਸੀਂ ਇਹਨਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਜੂਠਾ ਖਾਣਾ ਬੰਦ ਕਰ ਦਿਓ।