ਕ੍ਰਿਤੀ ਖਰਬੰਦਾ ਨੇ ਵਿਕਰਮ ਭੱਟ ਦੀ ਫਿਲਮ 'ਰਾਜ਼ ਰੀਬੂਟ' ਵਿੱਚ ਇਮਰਾਨ ਹਾਸ਼ਮੀ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ।



ਕ੍ਰਿਤੀ ਖਰਬੰਦਾ ਜੋ ਕਿ ਕਈ ਬਾਲੀਵੁੱਡ ਦੀਆਂ ਕਈ ਫਿਲਮਾਂ ਜਿਵੇਂ 'ਗੈਸਟ ਇਨ ਲੰਡਨ', ਰਾਜਕੁਮਾਰ ਰਾਓ ਨਾਲ 'ਸ਼ਾਦੀ ਮੈਂ ਜ਼ਰੂਰ ਆਨਾ', ਬੌਬੀ ਦਿਓਲ ਨਾਲ 'ਯਮਲਾ ਪਗਲਾ ਦੀਵਾਨਾ: ਫਿਰ ਸੇ' ਅਤੇ ਹੋਰ ਬਹੁਤ ਸਾਰੀਆਂ ਵਿੱਚ ਆਪਣੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।



'ਸ਼ਾਦੀ ਮੇਂ ਜ਼ਰੂਰ ਆਨਾ' ਦੀ ਅਦਾਕਾਰਾ ਕ੍ਰਿਤੀ ਖਰਬੰਦਾ ਵੀ ਮਹਿੰਗੀ ਕਾਰ ਦੀ ਮਾਲਕ ਬਣ ਗਈ ਹੈ।



ਅਦਾਕਾਰਾ ਨੇ ਇੱਕ ਆਲੀਸ਼ਾਨ ਲੈਂਡ ਰੋਵਰ ਰੇਂਜ ਰੋਵਰ ਵੇਲਰ 2.0 ਆਰ-ਡਾਇਨਾਮਿਕ ਐਸ ਡੀਜ਼ਲ ਖਰੀਦੀ ਹੈ।



ਇਸ ਲਗਜ਼ਰੀ ਕਾਰ ਦੀ ਕੀਮਤ ਲਗਭਗ 89.41 ਲੱਖ ਹੈ।

ਕ੍ਰਿਤੀ ਬੁਆਏਫ੍ਰੈਂਡ ਪੁਲਕਿਤ ਸਮਰਾਟ ਨਾਲ ਨਵੀਂ ਕਾਰ ਖਰੀਦਣ ਪਹੁੰਚੀ ਸੀ।



ਵਾਹਨ ਦੀ ਡਿਲੀਵਰੀ ਲੈਣ ਆਈ ਕ੍ਰਿਤੀ, ਬੈਗੀ ਕਾਰਗੋ ਪੈਂਟ ਦੇ ਨਾਲ ਸਮੁੰਦਰੀ ਹਰੇ ਰੰਗ ਦੇ ਕਰੌਪ ਟਾਪ ਵਿੱਚ ਸਟਾਈਲਿਸ਼ ਲੱਗ ਰਹੀ ਸੀ।



ਕ੍ਰਿਤੀ ਨੇ ਆਪਣੀ ਸਫੈਦ ਚਮਕਦਾਰ ਰੇਂਜ ਰੋਵਰ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ।



ਪਰਸਨਲ ਫਰੰਟ ਦੀ ਗੱਲ ਕਰੀਏ ਤਾਂ ਕ੍ਰਿਤੀ ਖਰਬੰਦਾ ਅਤੇ ਪੁਲਕਿਤ ਸਮਰਾਟ 2019 ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।



ਅਦਾਕਾਰੀ ਤੋਂ ਇਲਾਵਾ, ਅਭਿਨੇਤਰੀ ਪੋਲ ਡਾਂਸ ਦੀ ਵੀ ਸ਼ੌਕੀਨ ਹੈ ਅਤੇ ਅਕਸਰ ਆਪਣੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ।