Layoffs in Tech Company : ਦੁਨੀਆ ਦੀਆਂ ਕਈ ਤਕਨੀਕੀ ਕੰਪਨੀਆਂ ਲਈ ਨਵਾਂ ਸਾਲ ਚੰਗਾ ਨਹੀਂ ਰਿਹਾ। ਸਾਲ 2023 ਵਿੱਚ ਕੰਪਨੀਆਂ ਖ਼ਰਾਬ ਪ੍ਰਦਰਸ਼ਨ ਨੂੰ ਲੈ ਕੇ ਚਿੰਤਤ ਹਨ।

ਹਾਲ ਹੀ 'ਚ ਦੁਨੀਆ ਦੀ ਮਸ਼ਹੂਰ ਈ-ਕਾਮਰਸ ਕੰਪਨੀ ਐਮਾਜ਼ਾਨ ਦੀ ਸਾਫਟਵੇਅਰ ਅਤੇ ਐਂਟਰਪ੍ਰਾਈਜ਼ ਕੰਪਨੀ ਨੇ ਆਪਣੇ 25,000 ਕਰਮਚਾਰੀਆਂ ਦੀ ਛਾਂਟੀ ਕਰਨ ਦਾ ਹੁਕਮ ਦਿੱਤਾ ਹੈ। ਇਸ ਦੇ ਨਾਲ ਹੀ ਦੁਨੀਆ ਦੀਆਂ ਕਈ ਤਕਨੀਕੀ ਕੰਪਨੀਆਂ 'ਚ ਛਾਂਟੀ ਦਾ ਐਲਾਨ ਕੀਤਾ ਗਿਆ ਹੈ।

ਇਸ ਤੋਂ ਇਲਾਵਾ, ਲੇਆਫ ਟਰੈਕਿੰਗ ਵੈਬਸਾਈਟ layoff.fy ਦੇ ਅਨੁਸਾਰ, 1 ਤੋਂ 5 ਜਨਵਰੀ, 2023 ਦੇ ਵਿਚਕਾਰ 28,000 ਹਜ਼ਾਰ ਤੋਂ ਵੱਧ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਜਦੋਂ ਕਿ ਪਿਛਲੇ ਸਾਲ ਭਾਵ 2022 ਵਿੱਚ ਤਕਨੀਕੀ ਕੰਪਨੀਆਂ ਨੇ 17,000 ਤੋਂ ਵੱਧ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ।

ਮੀਡੀਆ ਰਿਪੋਰਟਾਂ ਦੇ ਅਨੁਸਾਰ, ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਕੁੱਲ 15,31,10 ਤਕਨੀਕੀ ਕਰਮਚਾਰੀਆਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਸਨ, ਜੋ ਨਵੰਬਰ ਮਹੀਨੇ ਵਿੱਚ ਵੱਧ ਕੇ 51,489 ਹੋ ਗਈਆਂ ਹਨ। ਇਸ ਵਿੱਚ ਫੇਸਬੁੱਕ ਦੀ ਮੂਲ ਕੰਪਨੀ ਮੇਟਾ, ਟਵਿੱਟਰ, ਓਰੇਕਲ, ਨਵਿਦਾ, ਸਨੈਪ, ਉਬੇਰ ਆਦਿ ਵਰਗੀਆਂ ਕਈ ਤਕਨੀਕੀ ਕੰਪਨੀਆਂ ਦੇ ਨਾਂ ਸ਼ਾਮਲ ਹਨ।

ਦੁਨੀਆ ਦੀ ਸਭ ਤੋਂ ਵੱਡੀ ਤਕਨੀਕੀ ਕੰਪਨੀ ਗੂਗਲ ਲੇਆਫਸ (Google Layoffs) ਵੀ ਇੱਕ ਵਾਰ ਫਿਰ ਆਪਣੇ ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਦਿ ਇਨਫਰਮੇਸ਼ਨ ਦੀ ਰਿਪੋਰਟ ਮੁਤਾਬਕ ਕੰਪਨੀ ਆਪਣੇ ਘੱਟੋ-ਘੱਟ 6 ਫੀਸਦੀ ਸਟਾਫ ਦੀ ਛਾਂਟੀ ਕਰ ਸਕਦੀ ਹੈ।

ਅਜਿਹੇ 'ਚ ਘੱਟੋ-ਘੱਟ 11,000 ਕਰਮਚਾਰੀਆਂ ਦਾ ਰੁਜ਼ਗਾਰ ਖ਼ਤਰੇ 'ਚ ਹੈ। ਇਸ ਦੇ ਨਾਲ ਹੀ ਗੂਗਲ ਸਟਾਫ ਨੂੰ ਰੇਟਿੰਗ ਦੇ ਹਿਸਾਬ ਨਾਲ ਬੋਨਸ ਅਤੇ ਹੋਰ ਸਹੂਲਤਾਂ ਮਿਲਣਗੀਆਂ। ਇਸ ਨਾਲ ਕੰਪਨੀ ਕਰਮਚਾਰੀਆਂ ਨੂੰ ਦਿੱਤੇ ਜਾਣ ਵਾਲੇ ਬੋਨਸ ਅਤੇ ਤਨਖਾਹ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਇਸ ਦੇ ਨਾਲ, ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੇ ਹਾਲ ਹੀ ਵਿੱਚ ਕਿਹਾ ਕਿ ਉਹ ਛਾਂਟੀ ਕਰਕੇ ਆਪਣੀ ਕੰਪਨੀ ਨੂੰ 20 ਫੀਸਦੀ ਤੱਕ ਹੋਰ ਕੁਸ਼ਲਤਾ ਨਾਲ ਚਲਾਉਣਾ ਚਾਹੁੰਦੇ ਹਨ।