ਆਮ ਜੀਵਨ ਵਿੱਚ ਅਸੀਂ ਕਈ ਬਿਮਾਰੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਗਲਤੀ ਕਰ ਲੈਂਦੇ ਹਾਂ। ਦਮਾ ਵੀ ਅਜਿਹੀ ਹੀ ਇੱਕ ਬਿਮਾਰੀ ਹੈ।



ਅਜਿਹਾ ਹੋਣ ਤੋਂ ਬਾਅਦ ਮਨੁੱਖ ਦੇ ਗਲੇ ਦੀ ਆਕਸੀਜਨ ਪਾਈਪ ਵਿੱਚ ਸੋਜ ਆ ਜਾਂਦੀ ਹੈ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ।



ਫੇਫੜਿਆਂ ਤੋਂ ਹੋ ਕੇ ਜਾਂਦੀ ਸਾਹ ਨਾਲੀ ’ਚ ਕੋਈ ਅੜਿੱਕਾ ਪੈਦਾ ਹੋ ਜਾਣ ਨਾਲ ਸਾਹ ਲੈਣ ’ਚ ਤਕਲੀਫ਼ ਹੁੰਦੀ ਹੈ।



ਜੇ ਇਹ ਤਕਲੀਫ਼ ਵੱਧ ਪੁਰਾਣੀ ਹੋ ਜਾਵੇ ਤਾਂ ਇਸ ਨੂੰ ਦਮੇ ਦੀ ਬਿਮਾਰੀ ਭਾਵ ਅਸਥਮਾ (ਸੀਓਪੀਡੀ) ਕਿਹਾ ਜਾਂਦਾ ਹੈ।



ਅਜਿਹੇ 'ਚ ਆਮ ਖੰਘ-ਜ਼ੁਕਾਮ ਦੀ ਸਮੱਸਿਆ ਹੋ ਸਕਦੀ ਹੈ ਪਰ ਜੇਕਰ ਤੁਸੀਂ ਲਗਾਤਾਰ ਅਤੇ ਲੰਬੇ ਸਮੇਂ ਤੱਕ ਖੰਘਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਹੋ ਸਕਦਾ ਹੈ ਕਿ ਤੁਹਾਨੂੰ ਦਮਾ ਹੋ ਗਿਆ ਹੋਵੇ।



ਵੈਸੇ ਤਾਂ ਦਮੇ ਦਾ ਕਾਰਨ ਐਲਰਜੀ ਹੈ ਪਰ ਜਿਸ ਬੰਦੇ ਨੂੰ ਇਸ ਤਰ੍ਹਾਂ ਐਲਰਜੀ ਹੋਵੇਗੀ ਉਹ ਅਕਸਰ ਪਿਤਾ-ਪੁਰਖੀ ਰੁਝਾਣ ਵਜੋਂ ਮਿਲਦੀ ਹੈ।



ਅਸਥਮਾ ਦੀ ਸਮੱਸਿਆ ਰਾਤ ਅਤੇ ਸਵੇਰੇ ਜ਼ਿਆਦਾ ਗੰਭੀਰ ਹੋ ਜਾਂਦੀ ਹੈ। ਯਾਨੀ ਸਾਹ ਚੜ੍ਹਨਾ, ਵਾਰ-ਵਾਰ ਖੰਘ, ਛਾਤੀ ਦਾ ਜਕੜਨ ਵਰਗੀਆਂ ਸਮੱਸਿਆਵਾਂ ਵਧ ਜਾਂਦੀਆਂ ਹਨ।



ਰੋਗੀ ਨੂੰ ਸੰਭਾਵਿਤ ਜਾਂ ਜਾਣੇ ਪਹਿਚਾਣੇ ਐਲਰਜੀਕਾਰਕ ਪਦਾਰਥਾਂ ਤੋਂ ਬਚਣਾ ਚਾਹੀਦਾ ਹੈ



ਜੇ ਸੰਭਵ ਹੋਵੇ ਤਾਂ ਐਲਰਜੀਕਾਰਕ ਪਦਾਰਥਾਂ ਜਿਵੇਂ ਧੂੜ,ਮਿੱਟੀ, ਫੱਕ, ਝਾੜਪੂੰਝ, ਪ੍ਰਾਗ ਕਣ, ਪ੍ਰਫਿਊਮ ਦੀ ਹਵਾ, ਪਾਊਡਰ,ਧੂੰਆਂ ਜਾਂ ਐਲਰਜੀਕਾਰਕ ਖੁਰਾਕੀ ਪਦਾਰਥਾਂ ਜਿਵੇਂ: ਝੀਂਗਾ ਮੱਛੀ, ਅੰਡਾ, ਮੀਟ, ਦਹੀਂ, ਕੇਲਾ, ਖਟਿਆਈ, ਵੱਧ ਠੰਢੀਆਂ ਚੀਜ਼ਾਂ ਆਦਿ ਤੋਂ ਪ੍ਰਹੇਜ਼ ਰੱਖੋ।



ਰੋਗੀ ਨੂੰ ਹਮੇਸ਼ਾ ‘ਇਨਹੇਲਰ’ ਨਾਲ ਹੀ ਰੱਖਣਾ ਚਾਹੀਦਾ ਹੈ ਅਤੇ ਉਸ ਦੀ ਦਵਾ ਸੈੱਟ ਰੱਖਣੀ ਚਾਹੀਦੀ ਹੈ।