ਪਾਕਿਸਤਾਨੀ ਕ੍ਰਿਕਟਰ ਪਤੀ ਸ਼ੋਏਬ ਮਲਿਕ ਤੋਂ ਤਲਾਕ ਦੀਆਂ ਖਬਰਾਂ ਵਿਚਾਲੇ ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਸਾਨੀਆ ਦੀ ਇਸ ਪੋਸਟ ਵਿੱਚ ਆਪਣੇ ਆਪ ਨੂੰ ਬ੍ਰੇਕ ਦੇਣ ਅਤੇ ਦਿਲ ਵਿੱਚ ਭਾਰੀ ਮਹਿਸੂਸ ਕਰਨ ਬਾਰੇ ਕੁਝ ਗੱਲਾਂ ਲਿਖੀਆਂ ਗਈਆਂ ਹਨ।

ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਇੱਕ ਵਾਰ ਫਿਰ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਕਿ ਤੁਸੀਂ ਇਨਸਾਨ ਹੋ, ਰੋਸ਼ਨੀ ਅਤੇ ਹਨੇਰੇ ਤੋਂ ਬਣੇ ਹੋ। ਆਪਣੇ ਆਪ ਨੂੰ ਥੋੜਾ ਜਿਹਾ ਨਾਜ਼ੁਕ ਹੋਣ ਲਈ ਪਿਆਰ ਕਰੋ। ਆਪਣੇ ਆਪ ਨੂੰ ਉਨ੍ਹਾਂ ਦਿਨਾਂ 'ਚ ਬ੍ਰੇਕ ਦੇਣਾ ਸਿੱਖੋ ਜਦੋਂ ਤੁਹਾਡਾ ਦਿਲ ਸਭ ਤੋਂ ਭਾਰੀ ਮਹਿਸੂਸ ਕਰਦਾ ਹੈ।

ਸਾਨੀਆ ਮਿਰਜ਼ਾ ਦੀ ਇਹ ਨਵੀਂ ਪੋਸਟ ਉਸ ਦੇ ਤੇ ਸ਼ੋਏਬ ਮਲਿਕ ਦੇ ਵੱਖ ਹੋਣ ਦੀਆਂ ਖਬਰਾਂ ਤੋਂ ਕੁਝ ਦਿਨ ਬਾਅਦ ਆਈ ਹੈ, ਜਿਸ ਨੇ ਸੋਸ਼ਲ ਮੀਡੀਆ 'ਤੇ ਹੰਗਾਮਾ ਮਚਾ ਦਿੱਤਾ ਹੈ। ਇਸ ਸਟਾਰ ਜੋੜੇ ਦੀ ਲਵ ਸਟੋਰੀ ਨੇ ਉਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਦੋਵਾਂ 'ਚ ਕਾਫੀ ਮਸ਼ਹੂਰ ਕਰ ਦਿੱਤਾ ਹੈ।

ਸਾਨੀਆ ਮਿਰਜ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਕੁਝ ਅਜਿਹੀਆਂ ਪੋਸਟਾਂ ਪਾਈਆਂ ਸਨ, ਜਿਸ ਤੋਂ ਬਾਅਦ ਇਹ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਉਨ੍ਹਾਂ ਦੇ ਅਤੇ ਸ਼ੋਏਬ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਸਾਨੀਆ ਨੇ ਆਪਣੇ ਬੇਟੇ ਨਾਲ ਇਕ ਤਸਵੀਰ ਸ਼ੇਅਰ ਕੀਤੀ ਸੀ, ਜਿਸ 'ਤੇ ਲਿਖਿਆ ਸੀ-ਮੁਸ਼ਕਿਲ ਸਮਾਂ।

ਇਸ ਤੋਂ ਇਲਾਵਾ ਸਾਨੀਆ ਨੇ ਇੰਸਟਾ ਸਟੋਰੀ 'ਚ ਲਿਖਿਆ ਸੀ- ਟੁੱਟੇ ਦਿਲ ਕਿੱਥੇ ਜਾਂਦੇ ਹਨ? ਕੀ ਤੁਸੀਂ ਅੱਲ੍ਹਾ ਨੂੰ ਲੱਭਦੇ ਹੋ? ਇਸ ਨਾਲ ਹੀ ਸ਼ੋਏਬ ਮਲਿਕ ਨੇ ਬੇਟੇ ਇਜ਼ਹਾਨ ਮਿਰਜ਼ਾ ਮਲਿਕ ਦੇ ਜਨਮਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਪਰ ਸਾਨੀਆ ਨੇ ਅਜਿਹਾ ਨਹੀਂ ਕੀਤਾ। ਇਨ੍ਹਾਂ ਸਾਰੀਆਂ ਗੱਲਾਂ ਕਾਰਨ ਦੋਵਾਂ ਦੇ ਵੱਖ ਹੋਣ ਦੀਆਂ ਖਬਰਾਂ ਆਉਣ ਲੱਗੀਆਂ।

ਹਾਲਾਂਕਿ ਇਸ ਪਾਵਰ ਕੱਪਲ ਨੇ ਇਸ ਮਾਮਲੇ 'ਤੇ ਚੁੱਪ ਧਾਰੀ ਹੈ। ਇਸ ਸਭ ਦੇ ਵਿਚਕਾਰ ਪਾਕਿਸਤਾਨੀ ਅਭਿਨੇਤਰੀ ਆਇਸ਼ਾ ਉਮਰ ਦੀ ਵੀ ਚਰਚਾ ਹੋ ਰਹੀ ਹੈ, ਜਿਸ ਨੂੰ ਇਸ ਤਲਾਕ ਦਾ ਕਾਰਨ ਦੱਸਿਆ ਜਾ ਰਿਹੈ। ਪਾਕਿਸਤਾਨੀ ਮੀਡੀਆ ਮੁਤਾਬਕ ਸ਼ੋਏਬ ਅਤੇ ਆਇਸ਼ਾ ਦਾ ਅਫੇਅਰ ਚੱਲ ਰਿਹਾ ਹੈ, ਜਿਸ ਕਾਰਨ ਸਾਨੀਆ ਮਿਰਜ਼ਾ ਪਾਕਿਸਤਾਨੀ ਬੱਲੇਬਾਜ਼ ਤੋਂ ਵੱਖ ਹੋ ਗਈ ਹੈ।