ਅਗਲੇ ਹੀ ਓਵਰ 'ਚ ਸ਼ਿਖਰ ਧਵਨ ਵੀ 77 ਗੇਂਦਾਂ 'ਤੇ 72 ਦੌੜਾਂ ਦੀ ਪਾਰੀ ਖੇਡ ਕੇ ਪੈਵੇਲੀਅਨ ਪਰਤ ਗਏ। ਇੱਥੋਂ ਸ਼੍ਰੇਅਸ ਅਈਅਰ ਨੇ ਇੱਕ ਸਿਰਾ ਸੰਭਾਲਿਆ। ਦੂਜੇ ਸਿਰੇ ਤੋਂ ਥੋੜ੍ਹੇ-ਥੋੜ੍ਹੇ ਅੰਤਰਾਲ 'ਤੇ ਵਿਕਟਾਂ ਡਿੱਗਦੀਆਂ ਰਹੀਆਂ।
ਰਿਸ਼ਭ ਪੰਤ 23 ਗੇਂਦਾਂ 'ਤੇ 15 ਦੌੜਾਂ ਬਣਾ ਕੇ ਲਾਕੀ ਫਰਗੂਸਨ ਦੇ ਹੱਥੋਂ ਬੋਲਡ ਹੋ ਗਏ। ਸੂਰਿਆਕੁਮਾਰ ਯਾਦਵ ਵੀ ਸਿਰਫ਼ 4 ਦੌੜਾਂ ਬਣਾ ਕੇ ਫਰਗੂਸਨ ਦਾ ਸ਼ਿਕਾਰ ਬਣੇ।
ਇਸ ਤੋਂ ਬਾਅਦ ਸੰਜੂ ਸੈਮਸਨ ਅਤੇ ਸ਼੍ਰੇਅਸ ਅਈਅਰ ਵਿਚਾਲੇ 94 ਦੌੜਾਂ ਦੀ ਸਾਂਝੇਦਾਰੀ ਹੋਈ। ਸੰਜੂ ਸੈਮਸਨ ਨੂੰ ਐਡਮ ਮਿਲਨੇ ਨੇ 38 ਗੇਂਦਾਂ 'ਤੇ 36 ਦੌੜਾਂ ਬਣਾ ਕੇ ਆਊਟ ਕੀਤਾ।