ਸਿਹਤ ਲਈ ਸ਼ਹਿਦ ਦਾ ਸੇਵਨ ਬਹੁਤ ਫਾਇਦੇਮੰਦ ਹੁੰਦਾ ਹੈ। ਸ਼ਹਿਦ ਵਿੱਚ ਐਂਟੀ ਆਕਸੀਡੈਂਟ ਅਤੇ ਐਂਟੀ-ਮਾਈਕਰੋਬਾਇਲ ਵਰਗੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਹੁੰਦੀਆਂ ਹਨ।



ਖੰਡ ਦੀ ਮਿਠਾਸ ਸਰੀਰ ਨੂੰ ਕਈ ਬਿਮਾਰੀਆਂ ਦੇ ਸਕਦੀ ਹੈ, ਇਸ ਲਈ ਇਸ ਦੀ ਥਾਂ ਸ਼ਹਿਦ ਦੀ ਵਰਤੋਂ ਕੀਤੀ ਜਾ ਸਕਦੀ ਹੈ।



ਇਹ ਬਹੁਤ ਹੀ ਸਿਹਤਮੰਦ ਵਿਕਲਪ ਹੈ ਅਤੇ ਇਸ ਨਾਲ ਸਿਹਤ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਸ਼ਹਿਦ ਖਾਣ ਦੇ ਕੀ ਫਾਇਦੇ ਹਨ....



ਜੇਕਰ ਕਿਸੇ ਨੂੰ ਸੁੱਕੀ ਖੰਘ ਹੈ ਤਾਂ ਸ਼ਹਿਦ ਉਸ ਲਈ ਰਾਮਬਾਣ ਦਾ ਕੰਮ ਕਰ ਸਕਦਾ ਹੈ। ਸ਼ਹਿਦ ਚੱਟਣ ਨਾਲ ਹੀ ਖੰਘ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।



ਇਸ 'ਚ ਐਂਟੀ ਇੰਫਲੇਮੇਟਰੀ ਗੁਣ ਪਾਏ ਜਾਂਦੇ ਹਨ। ਚਾਹ ਜਾਂ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਖਾਂਸੀ ਤੋਂ ਰਾਹਤ ਮਿਲਦੀ ਹੈ।



ਕਈ ਅਧਿਐਨਾਂ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਜੇਕਰ ਤੁਸੀਂ ਰੋਜ਼ਾਨਾ ਕੋਸੇ ਪਾਣੀ 'ਚ ਸ਼ਹਿਦ ਮਿਲਾ ਕੇ ਪੀਓ ਤਾਂ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਹ ਚਰਬੀ ਨੂੰ ਤੇਜ਼ੀ ਨਾਲ ਕੱਟਦਾ ਹੈ। ਇਸ ਦੀ ਵਰਤੋਂ ਨਾਲ ਪਾਚਨ ਕਿਰਿਆ ਵੀ ਠੀਕ ਹੁੰਦੀ ਹੈ।



ਕਮਜ਼ੋਰ ਇਮਿਊਨਿਟੀ ਕਾਰਨ ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰ ਲੈਂਦੀਆਂ ਹਨ।



ਅਜਿਹੇ 'ਚ ਸ਼ਹਿਦ ਦਾ ਸੇਵਨ ਕਰਨ ਨਾਲ ਇਮਿਊਨਿਟੀ ਵਧਦੀ ਹੈ ਅਤੇ ਸਰੀਰ ਕਈ ਤਰ੍ਹਾਂ ਦੇ ਇਨਫੈਕਸ਼ਨ ਤੋਂ ਸੁਰੱਖਿਅਤ ਰਹਿੰਦਾ ਹੈ। ਇਸ ਲਈ ਸ਼ਹਿਦ ਦਾ ਸੇਵਨ ਲਾਭਦਾਇਕ ਮੰਨਿਆ ਜਾਂਦਾ ਹੈ।



ਖ਼ਰਾਬ ਜੀਵਨ ਸ਼ੈਲੀ ਕਾਰਨ ਅੱਜ ਕੱਲ੍ਹ ਦਿਲ ਦੇ ਦੌਰੇ ਦੇ ਮਾਮਲੇ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਦਾ ਕਾਰਨ ਹਾਈ ਕੋਲੈਸਟ੍ਰੋਲ ਹੈ।



ਕਈ ਅਧਿਐਨਾਂ ਵਿੱਚ ਇਹ ਦੱਸਿਆ ਗਿਆ ਹੈ ਕਿ ਸ਼ਹਿਦ ਕੋਲੈਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਨੂੰ ਘਟਾ ਸਕਦਾ ਹੈ, ਜਿਸ ਨਾਲ ਦਿਲ ਦੇ ਦੌਰੇ ਦੇ ਜੋਖਮ ਨੂੰ ਘੱਟ ਕੀਤਾ ਜਾ ਸਕਦਾ ਹੈ।



Thanks for Reading. UP NEXT

ਕੀ ਤੁਸੀਂ ਕਦੇ ਸੁਣੇ ਨੇ ਪੁਦੀਨੇ ਦੀਆਂ ਪੱਤੀਆਂ ਦੇ ਇਹ ਫ਼ਾਇਦੇ

View next story