ਤੁਸੀਂ ਕਦੇ ਪਾਣੀ ਦੇ ਵਿੱਚ ਤੈਰਦੇ ਹੋਏ ਡਾਕਖਾਨਾ ਨਹੀਂ ਦੇਖਿਆ ਹੋਣਾ। ਭਾਵੇਂ ਤੁਹਾਨੂੰ ਇਹ ਅਜੀਬ ਲੱਗ ਸਕਦਾ ਹੈ, ਇਹ ਸੱਚ ਹੈ। ਭਾਰਤ ਵਿੱਚ ਹੀ ਇੱਕ ਡਾਕਘਰ ਹੈ ਜੋ ਜ਼ਮੀਨ ਉੱਤੇ ਨਹੀਂ ਸਗੋਂ ਪਾਣੀ ਦੇ ਵਿਚਕਾਰ ਬਣਿਆ ਹੈ ਅਤੇ ਇਹ ਤੈਰਦਾ ਰਹਿੰਦਾ ਹੈ।



ਦਰਅਸਲ ਇਹ ਕਿਸ਼ਤੀ ਦੇ ਆਕਾਰ ਦਾ ਡਾਕਘਰ ਹੈ। ਆਓ ਜਾਣਦੇ ਹਾਂ ਇਹ ਇਹ ਭਾਰਤ ਦੇ ਕਿਸ ਹਿੱਸੇ ਦੇ ਵਿੱਚ ਮੌਜੂਦ ਹੈ।



ਧਰਤੀ 'ਤੇ ਸਵਰਗ ਕਹੇ ਜਾਣ ਵਾਲੇ ਕਸ਼ਮੀਰ 'ਚ ਲੋਕ ਡਲ ਝੀਲ, ਜਿਸ ਨੂੰ ਸ਼੍ਰੀਨਗਰ ਦਾ ਗਹਿਣਾ ਕਿਹਾ ਜਾਂਦਾ ਹੈ, ਦੀ ਖੂਬਸੂਰਤੀ ਦੇਖਦੇ ਹੀ ਰਹਿੰਦੇ ਹਨ।



ਇਸ ਝੀਲ ਵਿੱਚ ਤੁਹਾਨੂੰ ਬਹੁਤ ਸਾਰੇ ਸ਼ਿਕਾਰਾਂ ਯਾਨੀ ਹਾਊਸਬੋਟ ਦੇਖਣ ਨੂੰ ਮਿਲਣਗੇ। ਲੋਕ ਇਨ੍ਹਾਂ ਸ਼ਿਕਾਰਿਆਂ ਵਿੱਚ ਬੈਠ ਕੇ ਡਲ ਝੀਲ ਦੇ ਦਰਸ਼ਨ ਕਰਦੇ ਹਨ।



ਦੱਸ ਦੇਈਏ ਕਿ ਡਲ ਝੀਲ 'ਚ ਹੀ ਤੁਹਾਨੂੰ ਤੈਰਦਾ ਹੋਇਆ ਡਾਕਘਰ ਦੇਖਣ ਨੂੰ ਮਿਲੇਗਾ। ਇਸ ਨੂੰ ਹਾਊਸ ਬੋਟ 'ਤੇ ਬਣਾਇਆ ਗਿਆ ਹੈ। ਜੋ ਇੱਥੇ ਆਉਣ ਵਾਲੇ ਸੈਲਾਨੀਆਂ ਲਈ ਵੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।



ਡਲ ਝੀਲ 'ਚ ਤੈਰਦੇ ਡਾਕਘਰ ਦੀ ਗੱਲ ਕਰੀਏ ਤਾਂ ਜਾਣਕਾਰੀ ਮੁਤਾਬਕ ਇਹ ਡਾਕਘਰ ਬ੍ਰਿਟਿਸ਼ ਸ਼ਾਸਨ ਦੌਰਾਨ ਬਣਿਆ ਸੀ ਅਤੇ ਕਰੀਬ 200 ਸਾਲ ਪੁਰਾਣਾ ਹੈ।



ਜਾਣਕਾਰੀ ਅਨੁਸਾਰ ਭਾਰਤ ਦਾ ਹੀ ਨਹੀਂ ਸਗੋਂ ਦੁਨੀਆ ਦਾ ਇਹ ਇਕਲੌਤਾ ਫਲੋਟਿੰਗ ਡਾਕਘਰ ਹੈ, ਜਿਸ ਵਿਚ ਦੋ ਕਮਰੇ ਹਨ, ਇਕ ਡਾਕਘਰ ਨਾਲ ਸਬੰਧਤ ਕੰਮ ਲਈ ਅਤੇ ਦੂਜਾ ਕਮਰਾ ਮਿਊਜ਼ੀਅਮ ਹੈ।



ਅੱਜ ਵੀ ਡਲ ਝੀਲ 'ਚ ਸਥਿਤ ਇਸ ਡਾਕਖਾਨੇ ਤੋਂ ਪਾਰਸਲ ਲਗਾਤਾਰ ਡਿਲੀਵਰ ਕੀਤੇ ਜਾਂਦੇ ਹਨ। ਦਰਅਸਲ, ਡਲ ਝੀਲ ਵਿੱਚ ਬਹੁਤ ਸਾਰੀਆਂ ਹਾਊਸਬੋਟਾਂ ਦੇਖਣਾ ਆਮ ਗੱਲ ਹੈ, ਜਿਸ ਵਿੱਚ ਸੈਲਾਨੀ ਵੀ ਠਹਿਰਦੇ ਹਨ।



ਅੰਗਰੇਜ਼ਾਂ ਦੇ ਸਮੇਂ ਤੋਂ ਚੱਲ ਰਹੇ ਇਸ ਫਲੋਟਿੰਗ ਡਾਕਘਰ ਦੀ ਹਾਲਤ ਖਸਤਾ ਹੋ ਚੁੱਕੀ ਸੀ



ਪਰ ਸਾਲ 2011 ਵਿੱਚ ਤਤਕਾਲੀ ਚੀਫ ਪੋਸਟ ਮਾਸਟਰ ਜੌਹਨ ਸੈਮੂਅਲ ਨੇ ਇਸ ਨੂੰ ਮੁੜ ਤੋਂ ਸੁਚਾਰੂ ਢੰਗ ਨਾਲ ਚਲਾਉਣ ਦਾ ਫੈਸਲਾ ਕੀਤਾ ਸੀ।