ਬੱਚਿਆਂ ਨੂੰ ਸਬਕ ਸਿਖਾਉਣ ਤੋਂ ਪਹਿਲਾਂ, ਤੁਹਾਨੂੰ ਆਪਣੇ ਆਪ ਨੂੰ ਇਹ ਸਵਾਲ ਜ਼ਰੂਰ ਪੁੱਛਣੇ ਚਾਹੀਦੇ ਹਨ ਨਿਯਮ ਬਣਾਉਣ ਤੋਂ ਪਹਿਲਾਂ, ਕੀ ਤੁਸੀਂ ਉਨ੍ਹਾਂ ਦੀ ਪਾਲਣਾ ਕਰਦੇ ਹੋ? ਕੀ ਤੁਸੀਂ ਆਪਣੇ ਬੱਚੇ ਦੀਆਂ ਭਾਵਨਾਵਾਂ ਅਤੇ ਲੋੜਾਂ ਨੂੰ ਨਜ਼ਰਅੰਦਾਜ਼ ਕਰਦੇ ਹੋ? ਕੀ ਤੁਸੀਂ ਛੋਟੀਆਂ-ਛੋਟੀਆਂ ਗੱਲਾਂ 'ਤੇ ਆਪਣੇ ਬੱਚਿਆਂ ਵਿਚ ਨੁਕਸ ਲੱਭਦੇ ਰਹਿੰਦੇ ਹੋ? ਕੀ ਤੁਸੀਂ ਅਨੁਸ਼ਾਸਨ ਦੇ ਨਾਂ 'ਤੇ ਸਰੀਰਕ ਅਤੇ ਮਾਨਸਿਕ ਤਸ਼ੱਦਦ ਕਰਦੇ ਹੋ? ਤੁਸੀਂ ਗੱਲਬਾਤ ਦੌਰਾਨ ਮਾੜੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਅਤੇ ਰੁੱਖੇ ਵਿਵਹਾਰ ਕਰਦੇ ਹੋ ਬੱਚੇ ਨੂੰ ਆਤਮ-ਨਿਰਭਰ ਬਣਾਉਣ ਦੀ ਬਜਾਏ ਉਹ ਸਾਰੀ ਜ਼ਿੰਮੇਵਾਰੀ ਆਪਣੇ ਸਿਰ ਲੈ ਲੈਂਦੇ ਹਨ। ਕੀ ਅਸੀਂ ਚੰਗੇ ਮਾਪੇ ਬਣ ਸਕਦੇ ਹਾਂ? ਸਾਨੂੰ ਕਦੇ ਵੀ ਆਪਣੇ ਬੱਚਿਆਂ ਨਾਲ ਗ਼ਲਤ ਬਰਤਾਵ ਨਹੀਂ ਕਰਨਾ ਚਾਹੀਦਾ ਉਨ੍ਹਾਂ ਨੂੰ ਹਮੇਸ਼ਾ ਸਹੀ ਗੱਲ ਸਿਖਾਣੀ ਚਾਹੀਦੀ ਹੈ