ਆਯੁਰਵੈਦਿਕ ਚਾਹ ਲਈ ਵਿਸ਼ੇਸ਼ ਕਿਸਮ ਦੀਆਂ ਸਮੱਗਰੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਵਿੱਚ ਸੁੱਕੀ ਤੁਲਸੀ ਦੇ ਪੱਤੇ, ਦਾਲਚੀਨੀ, ਤੇਜਪੱਤਾ, ਬ੍ਰਹਮੀ ਜੜੀ ਬੂਟੀ,ਛੋਟੀ ਇਲਾਇਚੀ, ਕਾਲੀ ਮਿਰਚ , ਸੌਂਫ ਅਤੇ ਅਦਰਕ ਸਮੇਤ ਬਹੁਤ ਸਾਰੀਆਂ ਆਯੁਰਵੈਦਿਕ ਜੜ੍ਹੀਆਂ ਬੂਟੀਆਂ ਸ਼ਾਮਲ ਕੀਤੀਆਂ ਜਾਂਦੀਆਂ ਹਨ ਆਯੁਰਵੈਦਿਕ ਚਾਹ ਬਣਾਉਣ ਲਈ ਨਿਰਧਾਰਤ ਤਾਪਮਾਨ ਅਤੇ ਨਿਰਧਾਰਤ ਸਮੱਗਰੀ ਦੀ ਵਰਤੋਂ ਕਰਕੇ ਬਣਾਈਆ ਜਾਂਦਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਭਾਂਡੇ ਵਿੱਚ ਪਾਣੀ ਨੂੰ ਉਬਾਲਦੇ ਹਾਂ ਫਿਰ ਉੱਪਰ ਦੱਸੀਆਂ ਸਾਰੀਆਂ ਸਮੱਗਰੀਆਂ ਨੂੰ ਮੋਟੇ ਤੌਰ ‘ਤੇ ਪੀਸ ਕੇ ਮਸਾਲਾ ਤਿਆਰ ਕਰਦੇ ਹਾਂ। ਪਾਣੀ ਉਬਲਣ ਤੋਂ ਬਾਅਦ ਬਰਤਨ ਨੂੰ ਹੇਠਾਂ ਉਤਾਰੋ, ਕੁੱਟਿਆ ਹੋਇਆ ਮਸਾਲਾ ਪਾਓ ਅਤੇ ਤੁਰੰਤ ਢੱਕ ਦਿਓ ਚਾਹ ਨੂੰ ਮਿੱਠਾ ਬਣਾਉਣ ਲਈ ਉਬਾਲਦੇ ਸਮੇਂ ਉਚਿਤ ਮਾਤਰਾ ਵਿਚ ਖੰਡ ਜਾਂ ਗੁੜ ਮਿਲਾ ਸਕਦੇ ਹੋ। ਅਤੇ ਇਸ ਨੂੰ ਕੁਝ ਦੇਰ ਲਈ ਉਬਲਣ ਦਿਓ। ਆਯੁਰਵੈਦਿਕ ਚਾਹ ਵਿੱਚ ਦੁੱਧ ਨਹੀਂ ਪਾਇਆ ਜਾਂਦਾ ਹੈ ਇਸ ਤੋਂ ਬਾਅਦ ਇਸ ਨੂੰ ਫਿਲਟਰ ਕਰਕੇ ਕੱਪ ‘ਚ ਪਾ ਲਓ।