ਕੁੱਝ ਅਜਿਹੇ ਲੋਕ ਵੀ ਹੁੰਦੇ ਹਨ ਜੋ ਕਿ ਇਹ ਸੋਚਦੇ ਨੇ ਕਿ ਰੋਜ਼-ਰੋਜ਼ ਨਹਾਉਂਣਾ ਚਾਹੀਦਾ ਹੈ ਜਾਂ ਹਫਤੇ ਦੇ ਵਿੱਚ ਕਦੇ-ਕਦੇ? ਇਹ ਅਜਿਹਾ ਸਵਾਲ ਹੈ ਜੋ ਕਿ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਉੱਠਦਾ ਹੈ



ਨਹਾਉਣ ਦੀਆਂ ਆਦਤਾਂ ਵਿਅਕਤੀ ਦੀ ਜੀਵਨ ਸ਼ੈਲੀ, ਗਤੀਵਿਧੀਆਂ ਅਤੇ ਇੱਥੋਂ ਤੱਕ ਕਿ ਮੌਸਮ 'ਤੇ ਨਿਰਭਰ ਕਰਦੀਆਂ ਹਨ



ਕੁਝ ਲੋਕ ਮੰਨਦੇ ਹਨ ਕਿ ਰੋਜ਼ਾਨਾ ਨਹਾਉਣ ਨਾਲ ਤਾਜ਼ਗੀ ਅਤੇ ਸਾਫ਼-ਸਫ਼ਾਈ ਬਣੀ ਰਹਿੰਦੀ ਹੈ



ਜਦਕਿ ਕੁਝ ਲੋਕ ਕਹਿੰਦੇ ਹਨ ਕਿ ਘੱਟ ਵਾਰ ਨਹਾਉਣ ਨਾਲ ਚਮੜੀ ਦੀ ਕੁਦਰਤੀ ਨਮੀ ਬਣੀ ਰਹਿੰਦੀ ਹੈ



ਮਾਹਿਰਾਂ ਦੀ ਰਾਏ ਨਾਲ ਦੋਵਾਂ ਪਹਿਲੂਆਂ ਦੇ ਫਾਇਦਿਆਂ ਅਤੇ ਨੁਕਸਾਨਾਂ ਨੂੰ ਸਮਝਾਂਗੇ



ਰੋਜ਼ਾਨਾ ਨਹਾਉਣ ਦੀ ਜ਼ਰੂਰਤ ਅਕਸਰ ਉਸ ਸਥਾਨ ਦੇ ਮੌਸਮ ਉੱਤੇ ਨਿਰਭਰ ਕਰਦਾ ਹੈ ਅਤੇ ਨਾਲ ਹੀ ਵਿਅਕਤੀ ਨੂੰ ਕਿੰਨਾ ਪਸੀਨਾ ਆਉਂਦਾ



ਗਰਮ ਮੌਸਮ ਜਾਂ ਨਮੀ ਵਾਲੇ ਮਾਹੌਲ ਵਿਚ ਸਾਡੇ ਸਰੀਰ ਨੂੰ ਜ਼ਿਆਦਾ ਪਸੀਨਾ ਆਉਂਦਾ ਹੈ। ਅਜਿਹੇ ਵਿੱਚ ਰੋਜ਼ ਨਹਾਉਣਾ ਚਾਹੀਦਾ ਹੈ



ਜਦੋਂ ਪਸੀਨਾ, ਤਾਂ ਸਰੀਰ ਉੱਤੇ ਚਮੜੀ 'ਤੇ ਧੂੜ ਅਤੇ ਗੰਦਗੀ ਜਮ੍ਹਾ ਹੋ ਜਾਂਦੀ ਹੈ। ਇਸ ਨਾਲ ਚਮੜੀ 'ਤੇ ਧੱਫੜ, ਇਨਫੈਕਸ਼ਨ ਅਤੇ ਚਮੜੀ ਨਾਲ ਸਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ



ਇਸਦੇ ਉਲਟ, ਠੰਡੇ ਮੌਸਮ ਵਿੱਚ, ਜਦੋਂ ਘੱਟ ਪਸੀਨਾ ਆਉਂਦਾ ਹੈ, ਤਾਂ ਰੋਜ਼ਾਨਾ ਨਹਾਉਣ ਦੀ ਘੱਟ ਲੋੜ ਹੋ ਸਕਦੀ ਹੈ



ਇਸ ਸਮੇਂ ਦੌਰਾਨ ਜ਼ਿਆਦਾ ਨਹਾਉਣ ਨਾਲ ਚਮੜੀ ਆਪਣੀ ਕੁਦਰਤੀ ਨਮੀ ਗੁਆ ਸਕਦੀ ਹੈ, ਜਿਸ ਨਾਲ ਖੁਸ਼ਕੀ ਅਤੇ ਖਾਰਸ਼ ਹੋ ਸਕਦੀ ਹੈ।