ਜਦੋਂ ਤੁਸੀਂ ਕਿਸੇ ਰਿਸ਼ਤੇ ਵਿੱਚ ਹੁੰਦੇ ਹੋ, ਜਾਂ ਵਿਆਹੇ ਹੁੰਦੇ ਹੋ, ਤੁਹਾਨੂੰ ਕੁਝ ਗਲਤੀਆਂ ਨਹੀਂ ਕਰਨੀਆਂ ਚਾਹੀਦੀਆਂ ਜੋ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀਆਂ ਹਨ।



ਕਈ ਲੜਕੇ ਵਿਆਹ ਤੋਂ ਬਾਅਦ ਵੀ ਇਵੇਂ ਦਿਖਾਉਂਦੇ ਨੇ ਕਿ ਉਹ ਵਿਆਹ ਨਹੀਂ ਹੋਏ ਅਤੇ ਪਤਨੀਆਂ ਨੂੰ ਧੋਖਾ ਦਿੰਦੇ ਹਨ



ਆਓ ਅੱਜ ਜਾਣਦੇ ਹਾਂ ਕੁੱਝ ਅਜਿਹੀਆਂ ਗਲਤੀਆਂ ਰਿਸ਼ਤੇ ਜਾਂ ਵਿਆਹੁਤਾ ਜ਼ਿੰਦਗੀ ਦੇ ਵਿੱਚ ਨਹੀਂ ਕਰਨੀਆਂ ਚਾਹੀਦੀਆਂ



ਤੁਹਾਨੂੰ ਹਮੇਸ਼ਾ ਆਪਣੇ ਸਾਥੀ ਪ੍ਰਤੀ ਵਫ਼ਾਦਾਰ ਰਹਿਣਾ ਚਾਹੀਦਾ ਹੈ। ਧੋਖਾ ਖੂਬਸੂਰਤ ਰਿਸ਼ਤੇ ਨੂੰ ਤਬਾਹ ਕਰ ਦਿੰਦਾ ਹੈ



ਇਸ ਲਈ ਜੇਕਰ ਤੁਸੀਂ ਖੁਸ਼ਹਾਲ ਰਿਸ਼ਤੇ ਦੀ ਉਮੀਦ ਕਰ ਰਹੇ ਹੋ, ਤਾਂ ਤੁਹਾਨੂੰ ਕਦੇ ਵੀ ਆਪਣੇ ਪਾਰਟਨਰ ਨੂੰ ਧੋਖਾ ਦੇਣ ਬਾਰੇ ਨਹੀਂ ਸੋਚਣਾ ਚਾਹੀਦਾ



ਜੇਕਰ ਤੁਸੀਂ ਹਰ ਰੋਜ਼ ਆਪਣੇ ਪਾਰਟਨਰ ਲਈ ਕੁਝ ਸਮਾਂ ਨਹੀਂ ਕੱਢ ਪਾਉਂਦੇ ਤਾਂ ਇਸ ਦਾ ਅਸਰ ਤੁਹਾਡੇ ਰਿਸ਼ਤੇ ਨੂੰ ਵੀ ਵਿਗਾੜ ਸਕਦਾ ਹੈ



ਰਿਸ਼ਤੇ ਵਿੱਚ ਵਫ਼ਾਦਾਰੀ ਅਤੇ ਪਿਆਰ ਦੀ ਤਰ੍ਹਾਂ, ਆਪਣੇ ਸਾਥੀ ਦਾ ਆਦਰ ਕਰਨਾ ਵੀ ਮਹੱਤਵਪੂਰਨ ਹੈ



ਕਿਸੇ ਰਿਸ਼ਤੇ ਵਿੱਚ ਸਰੀਰਕ ਜਾਂ ਜ਼ੁਬਾਨੀ ਹਿੰਸਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ



ਜੇਕਰ ਤੁਸੀਂ ਛੋਟੀਆਂ-ਛੋਟੀਆਂ ਗਲਤੀਆਂ ਲਈ ਆਪਣੇ ਸਾਥੀ ਨਾਲ ਦੁਰਵਿਵਹਾਰ ਕਰਦੇ ਹੋ, ਬੁਰਾ ਭਲਾ ਬੋਲਦੇ ਹੋ ਜਾਂ ਮਾਰਦੇ ਹੋ, ਤਾਂ ਕੁਝ ਸਮੇਂ ਬਾਅਦ ਰਿਸ਼ਤਾ ਟੁੱਟ ਸਕਦਾ ਹੈ



ਝੂਠ ਬੋਲਣਾ ਜਾਂ ਛੁਪਾਉਣਾ ਹੌਲੀ-ਹੌਲੀ ਸ਼ੱਕ ਪੈਦਾ ਕਰਦਾ ਹੈ ਅਤੇ ਸ਼ੱਕ ਕਿਸੇ ਵੀ ਰਿਸ਼ਤੇ ਨੂੰ ਵਿਗਾੜ ਸਕਦਾ ਹੈ