ਭਾਰਤ ਦੇ ਵਿੱਚ ਲਗਭਗ ਹਰ ਘਰ ਦੇ ਵਿੱਚ ਚਾਹ ਰੋਜ਼ਾਨਾ ਬਣਦੀ ਹੈ ਚਾਹ ਬਣਾਉਣ ਤੋਂ ਬਾਅਦ ਅਸੀਂ ਚਾਹ ਨੂੰ ਛਾਣ ਕੇ ਵੱਖ ਕਰ ਲੈਂਦੇ ਹਾਂ ਤੇ ਚਾਹ ਪੱਤੀ ਨੂੰ ਸੁੱਟ ਦਿੰਦੇ ਹਾਂ ਪਰ ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਪਹਿਲਾਂ ਜਾਣ ਲਓ ਇਸ ਦੇ ਫਾਇਦੇ ਇਸ ਵਰਤੀ ਹੋਈ ਚਾਹ ਪੱਤੀ ਨੂੰ ਖਾਦ ਦੇ ਰੂਪ ਦੇ ਵਿੱਚ ਵੀ ਵਰਤਿਆ ਜਾ ਸਕਦਾ ਹੈ ਸਭ ਤੋਂ ਪਹਿਲਾਂ ਤੁਸੀਂ ਇਸ ਵਰਤੀ ਹੋਈ ਚਾਹ ਪੱਤੀ ਨੂੰ ਧੁੱਪ ਦੇ ਵਿੱਚ ਸੁੱਕਾ ਲਓ ਤੇ ਮਿੱਟੀ ਦੇ ਭਾਂਡੇ ਵਿੱਚ ਸਟੋਰ ਕਰ ਲਓ ਮਿੱਟੀ ਦੇ ਭਾਂਡੇ ਵਿੱਚ ਸਟੋਰ ਕੀਤੀ ਚਾਹਪੱਤੀ ਹੀ ਖਾਦ ਹੈ, ਪਰ ਇਸ ਤੋਂ ਪਹਿਲਾਂ ਕੁੱਝ ਜ਼ਰੂਰੀ ਗੱਲਾਂ ਜਾਣ ਲਓ ਇਸ ਵਿੱਚ ਨਾਇਟਰੋਜ਼ਨ ਦੀ ਜ਼ਿਆਦਾ ਮਾਤਰਾ ਹੁੰਦੀ ਹੈ ਇਸ ਲਈ ਪੌਂਦਿਆਂ ਦੇ ਵਿੱਚ ਘੱਟ ਮਾਤਰਾ ਦੇ ਵਿੱਚ ਹੀ ਵਰਤੋਂ ਪੌਂਦੇ ਦੀ ਮਿੱਟੀ ਦੇ ਵਿੱਚ ਇੱਕ ਚਮਚ ਇਸ ਖਾਦ ਨੂੰ ਪਾਓ ਇਸ ਤਰ੍ਹਾਂ ਤੁਸੀਂ ਵਰਤੀ ਹੋਈ ਚਾਹ-ਪੱਤੀ ਤੋਂ ਫਾਇਦੇ ਲੈ ਸਕਦੇ ਹੋ