ਲੋਕ ਜਿੰਮ, ਦਫਤਰ, ਘਰ ਹਰ ਜਗ੍ਹਾ ਈਅਰਫੋਨ ਦੀ ਵਰਤੋਂ ਕਰਦੇ ਹਨ। ਪਰ ਇਹ ਸਾਡੇ ਕੰਨਾਂ ਦੀ ਸਿਹਤ ਲਈ ਬਿਲਕੁਲ ਵੀ ਸਹੀ ਨਹੀਂ ਹੈ



ਅਸੀਂ ਅਕਸਰ ਹੀ ਈਅਰਫੋਨ ਨੂੰ ਕਿਤੇ ਵੀ ਰੱਖ ਦਿੰਦੇ ਹਾਂ, ਜਿਸ ਕਾਰਨ ਆਲੇ-ਦੁਆਲੇ ਦੇ ਕਣ ਜਿਵੇਂ ਕਿ ਗੰਦਗੀ, ਛੋਟੇ ਮੱਛਰ, ਧੂੜ ਈਅਰਫੋਨ 'ਤੇ ਫਸ ਜਾਂਦੇ ਹਨ



ਫਿਰ ਅਸੀਂ ਉਨ੍ਹਾਂ ਨੂੰ ਉਥੋਂ ਚੁੱਕ ਕੇ ਆਪਣੇ ਕੰਨਾਂ 'ਤੇ ਲਗਾ ਦਿੰਦੇ ਹਾਂ, ਅਜਿਹਾ ਕਰਨ ਨਾਲ ਈਅਰਫੋਨ 'ਚ ਮੌਜੂਦ ਬੈਕਟੀਰੀਆ ਸਾਡੇ ਕੰਨਾਂ 'ਚ ਦਾਖਲ ਹੋ ਜਾਂਦੇ ਹਨ



ਜਿਸ ਕਾਰਨ ਕੰਨਾਂ ਦੀਆਂ ਬਿਮਾਰੀਆਂ ਹੋਣ ਲੱਗਦੀਆਂ ਹਨ



ਕਈ ਵਾਰ ਲੋਕ ਆਪਣੇ ਦੋਸਤਾਂ ਦੇ ਨਾਲ ਈਅਰਫੋਨ ਸਾਂਝੇ ਕਰ ਲੈਂਦੇ ਹਨ। ਅਜਿਹਾ ਕਰਨਾ ਬਿਲਕੁਲ ਵੀ ਸਹੀ ਨਹੀਂ ਹੈ



ਇਨ੍ਹਾਂ ਦਾ ਆਦਾਨ-ਪ੍ਰਦਾਨ ਕਰਨ ਨਾਲ ਦੂਜੇ ਵਿਅਕਤੀ ਦੇ ਕੰਨਾਂ ਤੋਂ ਬੈਕਟੀਰੀਆ ਵੀ ਤੁਹਾਡੇ ਕੰਨਾਂ ਵਿਚ ਦਾਖਲ ਹੋ ਜਾਂਦੇ ਹਨ



ਅਜਿਹਾ ਕਰਨ ਨਾਲ ਕੰਨਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਬਹੁਤ ਸਾਰੇ ਲੋਕਾਂ ਵਿੱਚ ਬੋਲੇਪਣ ਵਰਗੀ ਸਮੱਸਿਆ ਦੇਖੀ ਗਈ ਹੈ



ਲੰਬੇ ਸਮੇਂ ਤੱਕ ਈਅਰਫੋਨ ਦੀ ਵਰਤੋਂ ਕਰਨ ਨਾਲ ਕੰਨਾਂ ਵਿੱਚ ਤੇਜ਼ ਦਰਦ ਹੁੰਦਾ ਹੈ



ਆਪਣੇ ਈਅਰਫੋਨ ਨੂੰ ਕਿਸੇ ਨਾਲ ਵੀ ਐਕਸਚੇਂਜ ਨਾ ਕਰੋ



ਜ਼ਿਆਦਾ ਦੇਰ ਤੱਕ ਈਅਰਫੋਨ ਦੀ ਵਰਤੋਂ ਨਾ ਕਰੋ