ਤੁਹਾਡੇ ਵਿਚੋਂ ਕਈ ਲੋਕ ਪੂਰਾ ਦਿਨ ਘੜੀ ਬੰਨ੍ਹ ਕੇ ਰੱਖਦੇ ਹਨ ਹਰ ਵੇਲੇ ਘੜੀ ਪਾ ਕੇ ਰੱਖਣਾ ਆਕਰਸ਼ਕ ਤਾਂ ਲੱਗਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਘੜੀ ਬੰਨ੍ਹ ਕੇ ਰੱਖਣ ਨਾਲ ਸਿਹਤ ‘ਤੇ ਅਸਰ ਪੈਂਦਾ ਹੈ ਘੜੀਆਂ ਸਮਾਂ ਦੱਸਣ ਦੇ ਨਾਲ-ਨਾਲ ਤੁਹਾਡੇ ਸਰੀਰ ‘ਤੇ ਵੀ ਅਸਰ ਕਰਦੀਆਂ ਹਨ ਲਗਾਤਾਰ ਘੜੀ ਬੰਨ੍ਹਣ ਨਾਲ ਨਸਾਂ ਵਿੱਚ ਦਰਦ ਹੋ ਸਕਦਾ ਹੈ ਕਾਰਪਲ ਟਨਲ ਸਿੰਡਰੋਮ – ਨਸਾਂ ਦਬਣ ਕਰਕੇ ਇਸ ਵਿੱਚ ਦਰਦ ਅਤੇ ਕਮਜ਼ੋਰੀ ਹੋ ਸਕਦੀ ਹੈ ਪੂਰਾ ਦਿਨ ਘੜੀ ਬੰਨ੍ਹਣ ਨਾਲ ਗੁੱਟ ‘ਤੇ ਨਿਸ਼ਾਨ ਪੈ ਜਾਂਦੇ ਹਨ ਘੜੀ ਦੇ ਬੈਂਡ ਨਾਲ ਲਗਾਤਾਰ ਦਬੇ ਰਹਿਣ ਨਾਲ ਬਲੱਡ ਸਰਕੂਲੇਸ਼ਨ ਰੁੱਕ ਸਕਦਾ ਹੈ ਗੁੱਟ ਦੀਆਂ ਮਾਂਸਪੇਸ਼ੀਆਂ ਵਿੱਚ ਅਕੜਨ ਦੀ ਸਮੱਸਿਆ ਹੋ ਸਕਦੀ ਹੈ ਜੇਕਰ ਤੁਹਾਨੂੰ ਗੁੱਟ ਵਿੱਚ ਸੁੰਨ ਮਹਿਸੂਸ ਹੋਵੇ ਜਾਂ ਝਨਝਨਾਹਟ ਤਾਂ ਬੈਂਡ ਨੂੰ ਢਿੱਲਾ ਕਰਕੇ ਬੰਨ੍ਹੋ।