ਟਮਾਟਰ ਸਿਰਫ਼ ਖਾਣ ਦਾ ਸੁਆਦ ਨਹੀਂ ਵਧਾਉਂਦਾ, ਸਗੋਂ ਸਕਿਨ ਦੇ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ ਟੈਨਿੰਗ ਦੂਰ ਕਰਨਾ, ਚਿਹਰੇ ਦੀ ਰੰਗਤ ਵਿੱਚ ਸੁਧਾਰ ਕਰਨਾ ਅਤੇ ਦਾਗ ਧੱਬਿਆਂ ਨੂੰ ਦੂਰ ਕਰਨ ਵਿੱਚ ਟਮਾਟਰ ਬਹੁਤ ਫਾਇਦੇਮੰਦ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਚਿਹਰੇ ਦੀ ਟੈਨਿੰਗ ਨੂੰ ਦੂਰ ਕਰਨ ਲਈ ਇਦਾਂ ਕਰੋ ਟਮਾਟਰ ਦੀ ਵਰਤੋਂ ਟਮਾਟਰ ਵਿੱਚ ਬਲੀਚਿੰਗ ਦੇ ਗੁਣ ਪਾਏ ਜਾਂਦੇ ਹਨ, ਜੋ ਕਿ ਚਿਹਰੇ ਦੀ ਰੰਗਤ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਦੇ ਹਨ ਟਮਾਟਰ ਦੇ ਪਸਪ ਵਿੱਚ ਚੀਨੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਚਿਹਰੇ ‘ਤੇ ਲਾ ਕੇ ਸਕਰੱਬ ਕਰੋ। ਇਸ ਨਾਲ ਡੈਡ ਸਕਿਨ ਸੈਲਸ ਹੱਟ ਜਾਣਗੇ। ਟਮਾਟਰ ਦੇ ਰਸ ਵਿੱਚ ਦੋ ਚਮਚ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਣ ਨੂੰ ਚਿਹਰੇ ‘ਤੇ ਲਾ ਕੇ ਕੁਝ ਦੇਰ ਲਈ ਸੁੱਕਣ ਲਈ ਛੱਡ ਦਿਓ। ਫਿਰ ਪਾਣੀ ਨਾਲ ਚਿਹਰਾ ਸਾਫ਼ ਕਰ ਲਓ। ਟਮਾਟਰ ਨੂੰ ਅੱਧਾ ਕੱਟ ਲਓ ਅਤੇ ਇਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਲਓ। ਹੁਣ ਇਸ ਸ਼ਹਿਦ ਵਾਲੇ ਟਮਾਟਰ ਨਾਲ ਸਕਿਨ ‘ਤੇ ਮਸਾਜ ਕਰੋ ਅਜਿਹਾ ਕਰੀਬ ਤਿੰਨ ਮਿੰਟ ਤੱਕ ਕਰੋ। ਇਸ ਨੁਸਖੇ ਨੂੰ ਹਫ਼ਤੇ ਵਿੱਚ ਤਿੰਨ ਵਾਰ ਕਰੋ, ਪਿਗਮੈਨਟੇਸ਼ਨ ਰਿਮੂਵ ਹੋਵੇਗੀ। ਸਕਿਨ ਦੀ ਰੰਗਤ ਵਿੱਚ ਨਿਖਾਰ ਆਵੇਗਾ