ਸਹੀ ਪਾਰਟਨਰ ਤੁਹਾਡੀ ਜ਼ਿੰਦਗੀ ਨੂੰ ਖੁਸ਼ਹਾਲ ਅਤੇ ਸਕੂਨ ਵਾਲੀ ਬਣਾ ਦਿੰਦਾ ਹੈ ਪਰ ਜੇਕਰ ਗਲਤ ਸਾਥੀ ਤੁਹਾਡੀ ਜ਼ਿੰਦਗੀ 'ਚ ਆ ਜਾਵੇ ਤਾਂ ਤੁਹਾਡੀ ਪੂਰੀ ਜ਼ਿੰਦਗੀ ਖਰਾਬ ਹੋ ਸਕਦੀ ਹੈ ਇਨ੍ਹਾਂ ਖਾਸ ਟਿਪਸ ਦੇ ਜ਼ਰੀਏ ਤੁਸੀਂ ਪਤਾ ਲਗਾ ਸਕਦੇ ਹੋ ਕਿ ਤੁਸੀਂ ਸਹੀ ਰਿਸ਼ਤੇ 'ਚ ਹੋ ਜਾਂ ਨਹੀਂ? ਅਕਸਰ ਇੱਕ ਗੱਲ ਨੂੰ ਲੈ ਕੇ ਪਾਰਟਨਰ ਵਿਚਕਾਰ ਲੜਾਈ ਹੁੰਦੀ ਹੈ ਕਿ ਉਹ ਇੱਕ ਦੂਜੇ ਦੀ ਗੱਲ ਨਹੀਂ ਸੁਣਦੇ ਪਰ ਜੇਕਰ ਤੁਹਾਡਾ ਪਾਰਟਨਰ ਵੀ ਤੁਹਾਡੀ ਰਾਏ ਨੂੰ ਮਹੱਤਵ ਦਿੰਦੈ ਤਾਂ ਇਹ ਤੁਹਾਡੇ ਲਈ ਚੰਗਾ ਸੰਕੇਤ ਹੋ ਸਕਦੈ। ਤੁਸੀਂ ਆਪਣੀ ਅਗਲੀ ਜ਼ਿੰਦਗੀ ਉਸ ਨਾਲ ਆਰਾਮ ਨਾਲ ਬਿਤਾ ਸਕਦੇ ਹੋ ਜੇਕਰ ਤੁਹਾਡਾ ਪਾਰਟਨਰ ਤੁਹਾਨੂੰ ਹਰ ਗੱਲ 'ਚ ਰੋਕਦਾ ਹੈ ਤਾਂ ਤੁਹਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡਾ ਰਿਸ਼ਤਾ ਜ਼ਿਆਦਾ ਦੇਰ ਨਹੀਂ ਚੱਲ ਸਕਦਾ ਰਿਸ਼ਤੇ ਹਮੇਸ਼ਾ ਦੋ ਵੱਖ-ਵੱਖ ਵਿਅਕਤੀਆਂ ਵਿਚਕਾਰ ਇੱਕ ਪਿਆਰਾ ਰਿਸ਼ਤਾ ਹੁੰਦਾ ਹੈ। ਪਰ ਜੇਕਰ ਤੁਸੀਂ ਰਿਲੇਸ਼ਨਸ਼ਿਪ 'ਚ ਆਉਣ ਤੋਂ ਬਾਅਦ ਆਪਣੇ ਪਾਰਟਨਰ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਠੀਕ ਨਹੀਂ ਹੈ ਜੇਕਰ ਤੁਸੀਂ ਉਨ੍ਹਾਂ ਵਿਚ ਚੰਗੇ ਦੀ ਬਜਾਏ ਸਿਰਫ ਬੁਰਾ ਦੇਖਦੇ ਹੋ, ਤਾਂ ਇਹ ਤੁਹਾਡੇ ਰਿਸ਼ਤੇ ਲਈ ਰੈੱਡ ਫਲੈਗ ਹੈ। ਅੱਜ ਦੀ ਆਧੁਨਿਕ ਜੀਵਨਸ਼ੈਲੀ ਵਿੱਚ ਹਰ ਵਿਅਕਤੀ ਰੁੱਝਿਆ ਹੋਇਆ ਹੈ ਪਰ ਜੇਕਰ ਤੁਹਾਡਾ ਪਾਰਟਨਰ ਹਮੇਸ਼ਾ ਇਹੀ ਬਹਾਨਾ ਦਿੰਦਾ ਹੈ ਉਹ ਕੰਮ ਕਰ ਰਿਹਾ ਹੈ ਅਤੇ ਤੁਹਾਨੂੰ ਸਹੀ ਸਮਾਂ ਨਹੀਂ ਦਿੰਦਾ ਹੈ ਤਾਂ ਇਹ ਚੰਗਾ ਸੰਕੇਤ ਨਹੀਂ ਹੈ।