ਅਸੀਂ ਅਕਸਰ ਸਕੂਲ ਜਾਂ ਦਫਤਰ ਦੇ ਭੋਜਨ ਨੂੰ ਪੈਕ ਕਰਨ ਲਈ ਪਲਾਸਟਿਕ ਦੇ ਲੰਚ ਬਾਕਸ ਦੀ ਵਰਤੋਂ ਕਰਦੇ ਹਾਂ। ਪਰ ਲਗਾਤਾਰ ਵਰਤੋਂ ਕਰਨ ਕਰਕੇ ਇਨ੍ਹਾਂ ਵਿਚੋਂ ਸਬਜ਼ੀਆਂ ਜਾਂ ਅਚਾਰ ਦੀ ਮਹਿਕ ਆਉਣ ਲੱਗ ਪੈਂਦੀ ਹੈ। ਕੁੱਝ ਦਿਨਾਂ ਬਾਅਦ ਹਾਲਤ ਅਜਿਹੀ ਹੋ ਜਾਂਦੀ ਹੈ ਕਿ ਲੰਚ ਬਾਕਸ ਨੂੰ ਖੋਲ੍ਹਦੇ ਹੀ ਉਸ ਵਿੱਚੋਂ ਬਦਬੂ ਆਉਣ ਲੱਗਦੀ ਹੈ। ਅਜਿਹਾ ਅਕਸਰ ਰਸੋਈ ਵਿੱਚ ਰੱਖੇ ਪਲਾਸਟਿਕ ਦੇ ਡੱਬਿਆਂ ਨਾਲ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਆਪਣੇ ਪਲਾਸਟਿਕ ਵਾਲੇ ਲੰਚ ਬਾਕਸ ਪੂਰੀ ਤਰ੍ਹਾਂ ਸਾਫ ਅਤੇ ਖੁਸ਼ਬੂਦਾਰ ਬਣ ਸਕਦੇ ਹੋ। ਥੋੜ੍ਹਾ ਜਿਹਾ ਪਾਣੀ ਲਓ ਅਤੇ ਇਸ 'ਚ ਇਕ ਤੋਂ ਦੋ ਚਮਚ ਬੇਕਿੰਗ ਸੋਡਾ ਮਿਲਾ ਲਓ। ਇਸ ਨੂੰ ਆਪਣੇ ਲੰਚ ਬਾਕਸ 'ਚ ਪਾਓ ਅਤੇ ਕੁੱਝ ਸਮੇਂ ਲਈ ਛੱਡ ਦਿਓ। ਦਸ ਤੋਂ ਪੰਦਰਾਂ ਮਿੰਟਾਂ ਬਾਅਦ ਲੰਚ ਬਾਕਸ ਨੂੰ ਰਗੜ-ਰਗੜ ਕੇ ਧੋ ਲਓ। ਤੁਸੀਂ ਦੇਖੋਗੇ ਕਿ ਤੁਹਾਡਾ ਲੰਚ ਬਾਕਸ ਖੁਸ਼ਬੂਦਾਰ ਅਤੇ ਚਮਕਦਾਰ ਬਣ ਜਾਵੇਗਾ। ਨਿੰਬੂ ਭਾਵੇਂ ਛੋਟਾ ਦਿਖਾਈ ਦੇਵੇ ਪਰ ਇਸ ਦੇ ਕੰਮ ਬਹੁਤ ਵੱਡੇ ਹਨ। ਚਿਕਨਾਈ, ਧੱਬੇ ਜਾਂ ਬਦਬੂ ਜਿੰਨੀ ਮਰਜ਼ੀ ਜ਼ਿੱਦੀ ਕਿਉਂ ਨਾ ਹੋਵੇ, ਇਹ ਉਸ ਨੂੰ ਝੱਟ ਦੂਰ ਕਰ ਦਿੰਦੀ ਹੈ। ਇਹ ਤੁਹਾਡੇ ਪੀਲੇ ਅਤੇ ਬਦਬੂਦਾਰ ਲੰਚ ਬਾਕਸ ਨੂੰ ਮਿੰਟਾਂ ਵਿੱਚ ਸੁਗੰਧਿਤ ਅਤੇ ਸਾਫ਼ ਵੀ ਬਣਾ ਦੇਵੇਗਾ। ਇਸਦੇ ਲਈ ਤੁਹਾਨੂੰ ਕੁੱਝ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਨਿਚੋੜਨਾ ਹੋਵੇਗਾ। ਇਸ ਵਿਚ ਥੋੜ੍ਹਾ ਜਿਹਾ ਲੂਣ ਵੀ ਮਿਲਾਓ। ਜਦੋਂ ਇਹ ਪਾਣੀ ਕੋਸਾ ਹੋ ਜਾਵੇ ਤਾਂ ਇਸ ਨੂੰ ਆਪਣੇ ਲੰਚ ਬਾਕਸ 'ਚ ਪਾ ਦਿਓ। ਇਸ ਨੂੰ ਕਰੀਬ ਦਸ ਤੋਂ ਪੰਦਰਾਂ ਮਿੰਟ ਲਈ ਇਸ ਤਰ੍ਹਾਂ ਹੀ ਰਹਿਣ ਦਿਓ। ਹੁਣ ਇਸ ਨੂੰ ਆਪਣੇ ਸਕਰਬਰ ਦੀ ਮਦਦ ਨਾਲ ਰਗੜੋ ਅਤੇ ਧੋ ਲਓ। ਇਕ ਗਲਾਸ ਪਾਣੀ ਲਓ। ਹੁਣ ਇਸ 'ਚ ਤਿੰਨ ਤੋਂ ਚਾਰ ਚਮਚ ਸਿਰਕਾ ਮਿਲਾਓ। ਇਸ ਘੋਲ ਨੂੰ ਆਪਣੇ ਲੰਚ ਬਾਕਸ ਵਿੱਚ ਭਰੋ ਅਤੇ ਲਗਭਗ ਪੰਦਰਾਂ ਤੋਂ ਵੀਹ ਮਿੰਟ ਲਈ ਛੱਡ ਦਿਓ। ਫਿਰ ਇਸ ਨੂੰ ਰਗੜ-ਰਗੜ ਕੇ ਧੋ ਲਓ। ਥੋੜਾ ਜਿਹਾ ਕੌਫੀ ਪਾਊਡਰ ਅਤੇ ਨਿੰਬੂ ਦੀ ਜ਼ਰੂਰਤ ਹੋਏਗੀ। ਨਿੰਬੂ ਨੂੰ ਵਿਚਕਾਰੋਂ ਕੱਟ ਲਓ ਅਤੇ ਹੁਣ ਇਸ 'ਤੇ ਕੌਫੀ ਪਾਊਡਰ ਲਗਾਓ। ਇਸ ਨੂੰ ਕੁਝ ਦੇਰ ਲਈ ਆਪਣੇ ਲੰਚ ਬਾਕਸ ਦੇ ਅੰਦਰ ਰਗੜੋ। ਧਿਆਨ ਰਹੇ ਕਿ ਇਸ ਪੇਸਟ ਨੂੰ ਅੰਦਰ ਪੂਰੀ ਤਰ੍ਹਾਂ ਨਾਲ ਲਗਾ ਲੈਣਾ ਚਾਹੀਦਾ ਹੈ। ਲੰਚ ਬਾਕਸ ਨੂੰ ਲਗਭਗ ਵੀਹ ਮਿੰਟ ਤੱਕ ਰਹਿਣ ਦਿਓ। ਇਸ ਤੋਂ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਤੁਹਾਡਾ ਲੰਚ ਬਾਕਸ ਨਵੇਂ ਵਰਗਾ ਹੋ ਜਾਵੇਗਾ।