ਕਬੂਤਰਾਂ ਦੀ ਵਜ੍ਹਾ ਨਾਲ ਗੰਭੀਰ ਬਿਮਾਰੀ ਹੋ ਸਕਦੀ, ਜਿਸ ਨੂੰ ਪੀਜ਼ਨ ਬਰੀਡਰ ਡਿਸੀਜ ਕਿਹਾ ਜਾਂਦਾ ਹੈ ਇਹ ਇੰਨਫੈਕਸ਼ਨ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਕਬੂਤਰਾਂ ਦੇ ਨੇੜੇ ਰਹਿੰਦੇ ਹਨ ਇਸ ਬਿਮਾਰੀ ਨਾਲ ਫੇਫੜਿਆਂ ਵਿੱਚ ਇੰਫੈਕਸ਼ਨ ਹੋ ਜਾਂਦਾ ਹੈ ਇਸ ਨੂੰ ਬਰਡ ਫੈਨੇਸਿਅਰ ਰੋਗ ਕਿਹਾ ਜਾਂਦਾ ਹੈ ਕਬੂਤਰਾਂ ਕੋਲ ਜਿਆਦਾ ਸਮਾਂ ਬਿਤਾਉਣ ਵਾਲੇ ਇਸ ਦੀ ਚਪੇਟ ਵਿੱਚ ਆ ਜਾਂਦੇ ਹਨ ਇਸ ਬਿਮਾਰੀ ਦੇ ਲੱਛਣ ਵੱਖ-ਵੱਖ ਲੋਕਾਂ ਵਿੱਚ ਵੱਖਰੇ - ਵੱਖਰੇ ਹੁੰਦੇ ਹਨ ਇਸ ਵਿੱਚ ਅਸਥਮਾ ਅਟੈਕ, ਫੇਫੜਿਆਂ ਦੀ ਇੰਫੈਕਸ਼ਨ, ਖਾਂਸੀ ,ਜੁਕਾਮ ਆਦਿ ਸ਼ਾਮਲ ਹਨ ਇਸ ਨਾਲ ਫਾਈਬਰੋਟਿਕ ਫੇਫੜਿਆਂ ਦੀ ਬਿਮਾਰੀ ਹੋ ਸਕਦੀ ਹੈ ਇਸ ਨਾਲ ਫੇਫੜਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਨੂੰ ਰੋਕਣ ਲਈ ਕਬੂਤਰਾਂ ਦੇ ਪ੍ਰਜਨਨ 'ਤੇ ਕੰਟਰੋਲ ਕਰਨਾ ਚਾਹੀਦਾ ਹੈ